
ਫ਼ਰੀਦਕੋਟ 25 ਫਰਵਰੀ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ 19ਵਾਂ ਵਿਸ਼ਾਲ ਖੂਨਦਾਨ ਕੈਂਪ ਨਿਰਮਲ ਡੇਰਾ ਗੋਲੇਵਾਲਾ ਵਿਖੇ ਮਹੰਤ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸਰੂਪ ਸਿੰਘ ਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਰਾਜਨੀਤਕ ਲੀਡਰਸ਼ਿਪ ਵੱਲੋ ਹਲਕਾ ਫ਼ਰੀਦਕੋਟ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ , ਲੋਕ ਸਭਾ ਮੈਂਬਰ ਸਰਬਜੀਤ ਸਿੰਘ ਜੀ ਖਾਲਸਾ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਤੇ ਸ੍ਰੋਮਣੀ ਅਕਾਲੀ ਦਲ ਫ਼ਰੀਦਕੋਟ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ , ਪ੍ਰਧਾਨ ਬਿੰਦਰ ਸਿੰਘ ਕਿਸਾਨ ਯੂਨੀਅਨ ਕਾਦੀਆ ਉਚੇਚੇ ਤੌਰ ਤੇ ਪਹੁੰਚੇ।
ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਨੇ ਸਾਂਝੀ ਕੀਤੀ।
ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਮੀਤ ਪ੍ਰਧਾਨ ਗੁਰਦੇਵ ਸਿੰਘ,ਸਵਰਾਜ ਸਿੰਘ ਬਰਾੜ, ਸਤਨਾਮ ਸਿੰਘ, ਵਿਸ਼ਾਲ, ਦਵਿੰਦਰ ਮੰਡ, ਮਨਜੀਤ ਸਿੰਘ ਕਾਹਨ, ਸਾਈਮਨ ਅਟਵਾਲ ਤੇ ਦਲਜੀਤ ਸਿੰਘ ਆਦਿ ਹਾਜ਼ਰ ਸਨ।
ਇਸ ਸਮੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੇ ਡਾਕਟਰ ਸਹਿਬਾਨ ਦੀ ਟੀਮ ਤੇ ਸਿਵਲ ਹਸਪਤਾਲ ਫ਼ਰੀਦਕੋਟ ਦੇ ਡਾਕਟਰ ਸਹਿਬਾਨ ਦੀ ਟੀਮ ਨੇ ਬਲੱਡ ਯੂਨਿਟ ਇਕੱਤਰ ਕਰਨ ਵਿਚ ਆਪਣੀ ਸੇਵਾ ਨਿਭਾਈ।

