
ਮਸਤੂਆਣਾ ਸਾਹਿਬ 4 ਮਈ (ਵਰਲਡ ਪੰਜਾਬੀ ਟਾਈਮਜ਼)
ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਨੂੰ ਅਕਾਦਮਿਕ ਸਾਲ 2025-26 ਦਾ ਇਨ੍ਵੇਸ੍ਟਚਰ ਸਮਾਰੋਹ ਕਰਵਾਇਆ, ਇਸ ਸਮਾਗਮ ਵਿੱਚ ਨਵੇਂ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਨਿਯੁਕਤ ਕੀਤੇ ਗਏ ਅਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਅਤੇ ਲੀਡਰਸ਼ਿਪ ਭੂਮਿਕਾਵਾਂ ਸੌਂਪੀਆਂ ਗਈਆਂ। ਸਕੂਲ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਵਿਦਿਆਰਥੀ, ਅਧਿਆਪਕ, ਪ੍ਰਿੰਸੀਪਲ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਪ੍ਰੀਸ਼ਦ ਦੇ ਆਗੂਆਂ ਨੇ ਸਕੂਲ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਅਤੇ ਸਕੂਲ ਦੀ ਬਿਹਤਰੀ ਲਈ ਕੰਮ ਕਰਨ ਦੀ ਸੌਂਹ ਚੁੱਕੀ। ਲਵਕਰਨ ਸਿੰਘ ਨੂੰ ਹੈੱਡ ਬੁਆਏ, ਨੀਲਪ੍ਰੀਤ ਕੌਰ ਨੂੰ ਹੈੱਡ ਗਰਲ, ਸਹਿਜੀਤ ਸਿੰਘ ਨੂੰ ਡਿਪਟੀ ਹੈੱਡ ਬੁਆਏ, ਸਿਮਰਪ੍ਰੀਤ ਕੌਰ ਨੂੰ ਡਿਪਟੀ ਹੈੱਡ ਗਰਲ, ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਕਪਤਾਨ ਅਤੇ ਉੱਪ ਕਪਤਾਨ ਅਨੁਪਿੰਦਰ ਕੌਰ ਅਤੇ ਕਮਲਪ੍ਰੀਤ ਕੌਰ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਕਪਤਾਨ ਅਤੇ ਉੱਪ ਕਪਤਾਨ ਰਮਨਜੀਤ ਕੌਰ ਅਤੇ ਗੁਰਮਹਿੰਦਰ ਕੌਰ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਦੇ ਕਪਤਾਨ ਅਤੇ ਉੱਪ ਕਪਤਾਨ ਖੁਸ਼ਪ੍ਰੀਤ ਕੌਰ ਅਤੇ ਜੈਵੀਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਦੇ ਕਪਤਾਨ ਅਤੇ ਉੱਪ ਕਪਤਾਨ ਪ੍ਰਭਜੋਤ ਕੌਰ ਅਤੇ ਨੀਸ਼ੂਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਵਿਜੇ ਪਲਾਹਾ ਨੇ ਨਵੇਂ ਚੁਣੇ ਆਗੂਆਂ ਨੂੰ ਵਧਾਈ ਦਿੱਤੀ ਅਤੇ ਲੀਡਰਸ਼ਿਪ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਹੈੱਡ ਬੁਆਏ ਲਵਕਰਨ ਸਿੰਘ ਅਤੇ ਹੈੱਡ ਗਰਲ ਨੀਲਪ੍ਰੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਅਨੁਸ਼ਾਸਿਤ ਲੀਡਰਸ਼ਿਪ ਕਰਨ ਦਾ ਭਰੋਸਾ ਦਵਾਇਆ। ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਨੇ ਵੀ ਨਵੇਂ ਚੁਣੇ ਵਿਦਿਆਰਥੀ ਪ੍ਰੀਸ਼ਦ ਦੇ ਆਗੂਆਂ ਨੂੰ ਤਹਿਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।