ਗੁਰਦਵਾਰਾ ਨਾਨਕਸਰ ਦੇਵੀਵਾਲਾ ਅਤੇ ਕਟਾਰੀਆ ਨਾਈਟ ਰਾਈਟਰ ਵਿਚਕਾਰ ਹੋਇਆ ਫਾਈਨਲ ਮੁਕਾਬਲਾ
ਗੁ. ਨਾਨਕਸਰ ਦੇਵੀਵਾਲਾ ਨੇ 10 ਦੋੜਾਂ ਨਾਲ ਜਿੱਤਿਆ ਮੈਚ : ਬਲਜੀਤ ਸਿੰਘ ਖੀਵਾ
ਮੁੱਖ ਮਹਿਮਾਨ ਪੁੱਜੇ ਚੇਅਰਮੈਨ ਗਗਨਦੀਪ ਧਾਲੀਵਾਲ ਨੇ ਜੇਤੂ ਟੀਮ ਨੂੰ ਕੀਤਾ ਸਨਮਾਨਤ
ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਇਲਾਕੇ ਵਿੱਚ 20-20 ਸਪੋਰਟਸ ਕ੍ਰਿਕਟ ਗ੍ਰਾਊਂਡ ਸੰਧਵਾਂ ਨੇ ਕ੍ਰਿਕਟ ਪ੍ਰੇਮੀਆਂ ਲਈ ਇੱਕ ਤੋਹਫਾ ਹੈ, ਜਿੰਨਾਂ ਨੇ ਇਸ ਇਲਾਕੇ ਵਿੱਚ ਗਰਾਊਂਡ ਬਣਾ ਕੇ ਜੰਗਲ ਵਿੱਚ ਮੰਗਲ ਕਰ ਦਿੱਤੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰਸਟ ਫਰੀਦਕੋਟ ਨੇ ਟਵੰਟੀ ਟਵੰਟੀ ਕਿਕਟ ਗਰਾਉਂਡ ਸੰਧਵਾਂ ਵਿਖੇ ਚੱਲ ਰਹੇ 7ਵੇਂ ਜੋਤ ਬੁਟੀਕ ਕੱਪ ਦੌਰਾਨ ਫਾਈਨਲ ਮੈਚ ਦਾ ਆਨੰਦ ਲੈਣ ਸਮੇਂ ਕਹੇ। ਇਸ ਸਮੇਂ ਉਹਨਾਂ ਕਿਹਾ ਕਿ ਖੇਡਾਂ ਸਾਡੀ ਸਰੀਰਕ ਅਤੇ ਮਾਨਸਿਕ ਖੁਸ਼ੀਆਂ ਵਿੱਚ ਵਾਧਾ ਕਰਦੀਆਂ ਹਨ ਤੇ ਸਾਨੂੰ ਉਮਰ ਦੇ ਹਿਸਾਬ ਨਾਲ ਜਰੂਰ ਖੇਡਣਾ ਚਾਹੀਦਾ ਹੈ। ਇਸ ਟੂਰਨਾਮੈਂਟ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਅਵਤਾਰ ਸਿੰਘ ਰਾਜਪਾਲ ਡੀਐਸਪੀ ਸਿਟੀ ਫ਼ਰੀਦਕੋਟ ਨੇ ਨੌਜਵਾਨਾਂ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੁਹਾਨੂੰ ਦੇਖ ਕੇ ਸਾਨੂੰ ਆਪਣਾ ਸਮਾਂ ਯਾਦ ਆ ਰਿਹਾ ਹੈ ਕਿ ਕਿਵੇਂ ਅਸੀਂ ਖੇਡ ਮੈਦਾਨਾਂ ਵਿੱਚ ਮੱਲਾ ਮਾਰ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਸੀ। ਉਹਨਾਂ ਨੇ ਵੀ ਸਾਰੇ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਟਵੰਟੀ-ਟਵੰਟੀ ਕ੍ਰਿਕਟ ਗਰਾਊਂਡ ਸੰਧਵਾਂ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਇਸ ਗਰਾਊਂਡ ਵਿੱਚ ਸਾਰੇ ਇਲਾਕੇ ਦੇ ਕਾਰੋਬਾਰੀ, ਨੌਕਰੀ ਪੇਸ਼ਾ ਅਤੇ ਵੱਧ ਉਮਰ ਦੇ ਕ੍ਰਿਕਟ ਖੇਡਣ ਦੇ ਸ਼ੌਕੀਨ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਜਿੱਥੇ ਸਾਰੇ ਵਰਗਾਂ ਦੇ ਲੋਕ ਆਪਣੀ ਸਰੀਰਕ ਤੰਦਰੁਸਤੀ ਅਤੇ ਇੱਕ ਮਾਨਸਿਕ ਬੋਝ ਤੋਂ ਕੁਝ ਨਿਜਾਤ ਪਾਉਣ ਲਈ ਖੇਡਦੇ ਹਨ। ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਲਗਭਗ 2 ਮਹੀਨੇ ਚੱਲੇ ਇਸ ਜੋਤ ਬੁਟੀਕ ਕੱਪ ਵਿੱਚ 12 ਟੀਮਾਂ ਨੇ ਭਾਗ ਲਿਆ ਸੀ, ਫਾਈਨਲ ਮੁਕਾਬਲੇ ਗੁਰਦੁਆਰਾ ਨਾਨਕਸਰ ਦੇਵੀਵਾਲਾ ਅਤੇ ਕਟਾਰੀਆ ਨਾਈਟ ਰਾਈਟਰ ਦੀਆ ਟੀਮਾਂ ਦਰਮਿਆਨ ਖੇਡਿਆ ਗਿਆ। ਗੁਰਦੁਆਰਾ ਨਾਨਕਸਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿੱਚ 13 ਵਿਕਟਾਂ ਦੇ ਨੁਕਸਾਨ ’ਤੇ 162 ਰਨ ਬਣਾਏ ਅਤੇ ਉਸ ਦਾ ਪਿੱਛਾ ਕਰਦਿਆਂ ਕਟਾਰੀਆ ਨਾਈਟ ਰਾਈਡਰ 23.3 ਓਵਰਾਂ ਵਿੱਚ ਸਿਰਫ 152 ਦੋੜਾਂ ਹੀ ਬਣਾ ਸਕੀ। ਟੀਮ ਨਾਨਕਸਰ ਦੇਵੀਵਾਲਾ ਨੇ ਜੇਤੂ ਰਹਿ ਕੇ 41000 ਦਾ ਪਹਿਲਾ ਇਨਾਮ ਪ੍ਰਾਪਤ ਕੀਤਾ। ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੈਨ ਆਫ ਦੀ ਸੀਰੀਜ ਵਿੱਚ 5 ਖਿਡਾਰੀਆਂ ਨੂੰ 42 ਇੰਚੀ, 32 ਇੰਚੀ ਐਲਈਡੀ ਅਤੇ ਮਾਈਕ੍ਰੋਵੇਵ ਨਾਲ ਸਚਿਨ ਕਟਾਰੀਆ ਨਾਈਟ ਰਾਈਡਰ, ਗੁਰਪ੍ਰੀਤ ਗਿੱਲ ਐਸ.ਐਮ.ਡੀ. ਸਕੂਲ, ਖੇਮ ਚੰਦ ਪਰਾਸ਼ਰ ਕਿਸਾਨ ਫਰੂਟ ਕੰਪਨੀ, ਕਪਲ ਕੈਲਾਸ਼ ਨਾਨਕਸਰ ਦੇਵੀਵਾਲਾ ਦੇ ਸੁਖਚੈਨ ਦਿਓਲ ਢੀਮਾਂਵਾਲੀ ਮੈਨ ਆਫ ਦੀ ਸੀਰੀਜ਼ ਬਣੇ ਅਤੇ ਅਭਿਸ਼ੇਕ ਗੁਰਦੁਆਰਾ ਨਾਨਕਸਰ ਮੈਨ ਆਫ ਦੀ ਮੈਚ ਬਣੇ। ਜੋਤ ਬੁਟੀਕ ਕੱਪ ਦੇ ਸਪੋਂਸਰ ਪ੍ਰਭਜੀਤ ਸਿੰਘ ਗਿੱਲ ਡਾਇਰੈਕਟਰ ਜੋਤ ਬੁਟੀਕ ਨੇ ਟਵੰਟੀ-ਟਵੰਟੀ ਸਪੋਰਟਸ ਕ੍ਰਿਕਟ ਗਰਾਊਂਡ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਸਾਡੇ ਕਾਰੋਬਾਰੀ ਲੋਕਾਂ ਦੀ ਪ੍ਰਮੋਸ਼ਨ ਲਈ ਇਹ ਟੂਰਨਾਮੈਂਟ ਬਹੁਤ ਵੱਡਾ ਪਲੇਟਫਾਰਮ ਸਾਬਤ ਹੋਇਆ। ਇਸ ਸਮੇਂ ਆਏ ਹੋਏ ਮਹਿਮਾਨਾਂ ਨਾਲ ਪਰਮਜੀਤ ਸਿੰਘ ਸਰਾਂ, ਗੁਰਪ੍ਰੀਤ ਸਿੰਘ ਫਰੀਦਕੋਟ, ਹਰਮਨ ਦਿਓਲ ਵੀ ਹਾਜ਼ਰ ਸਨ। ਇਸ ਸਮੇਂ ਅੰਪਾਇਰ ਦੀ ਡਿਊਟੀ ਮਨਜੋਤ ਸਿੰਘ, ਧੋਨੀ ਤਲਵੰਡੀ ਅਤੇ ਕਮੈਂਟਰੀ ਦੀ ਭੂਮਿਕਾ ਸਿੰਮੂ ਢਿੱਲੋਂ, ਧਰਮਾ ਕਲੇਰ, ਬਿੱਟੂ ਕੋਟ ਸੁੱਖੀਆ ਨੇ ਨਿਭਾਈ। ਸਕੋਰਰ ਅਤੇ ਮੈਚ ਲਾਈਵ ਦੀ ਡਿਊਟੀ ਪੰਕਜ ਮਹਿਰਾ ਅਤੇ ਵੰਸ਼ ਮਹਿਰਾ ਨੇ ਬਖੂਬੀ ਨਿਭਾਈ। ਅੰਤ ਇਹ ਟੂਰਨਾਮੈਂਟ ਆਪਣੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

