ਤਰਕਸ਼ੀਲਾਂ ਨੇ ਮੀਟਿੰਗ ਵਿੱਚ ਪ੍ਰੀਖਿਆ ਕੇਂਦਰ ਸੁਪਰਡੈਂਟ ਤੇ ਸਹਿਯੋਗੀ ਨਿਯੁਕਤ ਕੀਤੇ
ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ ਸਮੇਂ ਸਿਰ ਰੋਲ ਨੰਬਰ ਤੇ ਅਡਮਿਟ ਕਾਰਡ ਦੇਣ ਲਈ ਸੁਨੇਹਾ ਦਿੱਤਾ
ਸੰਗਰੂਰ 22 ਅਗਸਤ (ਮਾਸਟਰ ਪਰਮਵੇਦ,/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਦੁੱਗਾਂ ਤੇ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਵਿਗਿਆਨਕ ਤੌਰ ਤੇ ਜਾਗਰੂਕ ਕਰਨ ਲਈ 29 ਤੇ 31 ਅਗਸਤ ਨੂੰ ਕਰਵਾਈ ਜਾ ਰਹੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਸੁਚਾਰੂ ਢੰਗ ਤੇ ਨਕਲ ਰਹਿਤ, ਸਹਿਜਤਾ ਪੂਰਨ ਨੇਪਰੇ ਚਾੜ੍ਹਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ
ਇਕਾਈ ਸੰਗਰੂਰ ਵੱਲੋਂ 13 ਪ੍ਰੀਖਿਆ ਕੇਂਦਰਾਂ ਵਿੱਚ 25 ਸਕੂਲਾਂ ਦੇ 1014 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ। ਰੋਲ ਨੰਬਰ ਤੇ ਅਡਮਿਟ ਕਾਰਡ ਅਲਾਟ ਹੋ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਸੁਪਰਡੈਂਟ ਤੇ ਸਹਿਯੋਗੀ ਨਿਯੁਕਤ ਕੀਤੇ ਗਏ । ਨਿਯੁਕਤ ਕੀਤੇ ਸੁਪਰਡੈਂਟਾਂ ਬਾਰੇ ਦੱਸਿਆ ਕਿ 31 ਅਗਸਤ ਦਿਨ ਐਤਵਾਰ ਨੂੰ ਹੋਣ ਵਾਲੇ ਪ੍ਰੀਖਿਆ ਕੇਂਦਰ -ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਲਈ ਲੈਕਚਰਾਰ ਧਨੀ ਰਾਮ,
ਸਸਸਸਸਕੂਲ ਬਡਰੁੱਖਾਂ ਲਈ ਲੈਕਚਰਾਰ ਕ੍ਰਿਸ਼ਨ ਸਿੰਘ,
ਸਸਸਸ ਬਾਲੀਆਂ ਲਈ ਲੈਕਚਰਾਰ ਜਸਵਿੰਦਰ ਸਿੰਘ.
ਦੇਵਰਾਜ ਡੀਏਵੀ ਸਕੂਲ ਲਹਿਰਗਾਗਾ–ਲੈਕਚਰਾਰ ਰਘਵੀਰ ਸਿੰਘ ਭੁਟਾਲ
ਸਸਸਸਸਕੂਲ ਭਵਾਨੀਗੜ( ਲੜਕੀਆਂ) -ਲੈਕਚਰਾਰ ਹਰੀਸ਼ ਕੁਮਾਰ
29 ਅਗੱਸਤ ਨੂੰ ਹੋਣ ਵਾਲੇ ਪ੍ਰੀਖਿਆ ਕੇਂਦਰ
ਬਪਚਨ ਇੰਗਲਿੰਸ਼ ਸਕੂਲ਼ ਲਈ-ਲੈਕਚਰਾਰ ਜਸਦੇਵ ਸਿੰਘ,
ਸਪਰਿੰਗ ਡੇਲਜ਼ ਪਬਲਿਕ ਸਕੂਲ –ਲਈ ਹੈਡਮਿਸਟ੍ਰੈਸ ਇਕਬਾਲ ਕੌਰ,
ਸਸਸਸਸ ਮਹਿਲਾਂ — ਲੈਕਚਰਾਰ ਲਖਵੀਰ ਸਿੰਘ
ਸਸਸਸ ਥਲੇਸ —-ਮਾਸਟਰ ਗੁਰਜੰਟ ਸਿੰਘ
ਸਹਸਕੂਲ ਕੁਲਾਰ ਖ਼ੁਰਦ — ਲੈਕਚਰਾਰ ਸਰਵਜੀਤ ਸਿੰਘ
ਸਸਸਸਸਕੂਲ ਤੁੰਗਾਂ — ਮਾਸਟਰ ਅਮਰ ਸਿੰਘ
ਸਸਸਸ ਭਲਵਾਨ -ਲੈਕਚਰਾਰ ਕੁਲਦੀਪ ਸਿੰਘ ਕੰਮੋਮਾਜਰਾ
ਸੀਬਾ ਇੰਟਰਨੈਸ਼ਨਲ ਸਕੂਲ – ਲੈਕਚਰਾਰ ਬਲਰਾਜ ਸੰਗਤਪੁਰਾ , ਲੈਕਚਰਾਰ ਨਰੇਸ਼ ਕੁਮਾਰ, ਹੈਡਮਾਸਟਰ ਜਗਨ ਨਾਥ, ਡਾਕਟਰ ਬਿਹਾਰੀ ਮੰੰਡੇਰ,ਰਣਦੀਪ ਸੰਗਤਪੁਰਾ
ਉਨ੍ਹਾਂ ਦੱਸਿਆ ਕਿ 31 ਅਗਸਤ ਦਿਨ ਐਤਵਾਰ ਪ੍ਰੀਖਿਆ 9 ਤੋਂ 9:40 ਤਕ ਤੇ
29,ਅਗਸਤ ਦਿਨ ਸ਼ੁਕਰਵਾਰ ਲਈ ਸਮਾਂ 10:15 ਤੋਂ 10:55 ਹੈ
ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਵਿੱਚ 30 ਮਿੰਟ ਪਹਿਲਾਂ ਆ ਕੇ ਰਿਪੋਰਟ ਕਰਨੀ ਹੈ ਤੇ ਅਡਮਿਟ ਕਾਰਡ ਲੈ ਕੇ ਆਉਣਾ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਗਟ ਸਿੰਘ ਬਾਲੀਆਂ, ਮਨਧੀਰ ਸਿੰਘ,ਸੁਖਦੇਵ ਸਿੰਘ ਕਿਸ਼ਨਗੜ੍ਹ, ਮਾਸਟਰ ਕਰਤਾਰ ਸਿੰਘ,ਮਾਸਟਰ ਗੁਰਜੰਟ ਸਿੰਘ, ਮਾਸਟਰ ਅਮਰ ਸਿੰਘ, ਪਰਮਜੀਤ ਕੌਰ ਨੇ ਸ਼ਮੂਲੀਅਤ ਕੀਤੀ।