ਕੋਟਕਪੂਰਾ, 30 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ ਸੱਤ ਰੋਜ਼ਾ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਉੱਘੇ ਸਮਾਜਸੇਵੀ ਬਲਜੀਤ ਸਿੰਘ ਖੀਵਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਵਲੰਟੀਅਰਜ਼ ਨੂੰ ਜ਼ਿੰਦਗੀ ਨੂੰ ਕਰੜਾ ਸੰਘਰਸ਼ ਦੱਸਦੇ ਹੋਏ ਹਿੰਮਤ ਅਤੇ ਲਗਨ ਨਾਲ ਇਸ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਮੁਖੀ ਪ੍ਰਭਜੋਤ ਸਿੰਘ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਕੈਂਪ ਵਿੱਚ 55 ਵਿਦਿਆਰਥਣਾ ਨੇ ਹਿੱਸਾ ਲਿਆ। ਕੈਂਪ ਦੌਰਾਨ ਵਲੰਟੀਅਰ ਅੰਦਰ ਛੁਪੇ ਗੁਣਾਂ ਨੂੰ ਬਾਹਰ ਕੱਢਣ ਲਈ ਵੱਖ-ਵੱਖ ਗਤੀਵਿਧੀਆਂ ਰਾਹੀਂ ਵੱਖ-ਵੱਖ ਸਰੋਤ ਵਿਅਕਤੀਆਂ ਵਲੋਂ ਜ਼ਿੰਦਗੀ ਦੀ ਮੰਜ਼ਿਲ ਸਰ ਕਰਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਇਹ ਕੈਂਪ ਮੈਡਮ ਸ਼ਵਿੰਦਰ ਕੌਰ ਕੈਂਪ ਕਮਾਂਡੈਂਟ ਅਤੇ ਸੰਦੀਪ ਕੌਰ ਕੈਂਪ ਇੰਚਾਰਜ ਦੀ ਅਗਵਾਈ ਵਿੱਚ ਲਾਇਆ ਗਿਆ। ਕੈਂਪ ਦੌਰਾਨ ਕੁਲਵਿੰਦਰ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ ਅਤੇ ਸੁਨੇਹਾ ਵੱਲੋਂ ਯੋਗ ਲੀਡਰ ਵਾਲੀ ਭੂਮਿਕਾ ਨਿਭਾਈ ਗਈ। ਇਸ ਮੌਕੇ ਸਰਬਜੀਤ ਕੌਰ ਨੂੰ ਵਧੀਆ ਵਲੰਟੀਅਰ ਐਲਾਨਿਆਂ ਗਿਆ। ਵਲੰਟੀਅਰ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਪ੍ਰੋਗਰਾਮ ਨੂੰ ਤਾਂ ਚੰਨ ਲਾ ਦਿੱਤੇ। ਬਲਜੀਤ ਸਿੰਘ ਖੀਵਾ ਵੱਲੋਂ ਸਾਰੇ ਵਲੰਟੀਅਰਜ਼ ਅਤੇ ਸ਼ਵਿੰਦਰ ਕੌਰ, ਸੰਦੀਪ ਕੌਰ, ਨਵਦੀਪ ਕੱਕੜ ਅਤੇ ਚੰਦਨ ਸਿੰਘ ਵੱਲੋਂ ਕੈਂਪ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਵਨਜੀਤ ਕੌਰ, ਬਲਜੀਤ ਕੌਰ, ਵਿਵੇਕ ਕਪੂਰ, ਚੰਦਨ ਕੌਰ, ਨਵਦੀਪ ਕੱਕੜ, ਚੰਦਨ ਸਿੰਘ ਸਰਬਜੀਤ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ ਦੇ ਨਾਲ ਅਮਨਦੀਪ ਸਿੰਘ ਘੋਲੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ।
