ਖ਼ੂਨਦਾਨ ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਇਕੱਤਰ ਹੋਇਆ – ਗੁਰਜੀਤ ਹੈਰੀ ਢਿੱਲੋਂ

ਫ਼ਿਰੋਜ਼ਪੁਰ 7 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼ )
ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮਿਤੀ 1 ਫ਼ਰਵਰੀ 2025 ਨੂੰ ਬਜ਼ੀਦਪੁਰ (ਫ਼ਿਰੋਜ਼ਪੁਰ) ਵਿਖੇ ਗੁਰਦੁਆਰਾ ਜਾਮਨੀ ਸਾਹਿਬ ਅਤੇ ਬਸੰਤ ਪੰਚਮੀ ਟੂਰਨਾਮੈਂਟ ਸੁਸਾਇਟੀ (ਰਜਿ:) ਬਜ਼ੀਦਪੁਰ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਿਆਦਾ ਧੁੰਦ ਹੋਣ ਦੇ ਬਾਵਜੂਦ ਵੀ ਇਸ ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਹੋਇਆ, ਜਿਸ ਵਿੱਚੋਂ ਬਲੱਡ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੀ ਟੀਮ ਨੂੰ 20 ਯੂਨਿਟ ਅਤੇ ਦੀਪ ਬਲੱਡ ਬੈਂਕ ਫ਼ਰੀਦਕੋਟ ਦੀ ਟੀਮ ਨੂੰ 20 ਯੂਨਿਟ ਦਿੱਤੇ ਗਏ । ਇਸ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਕੈਪਟਨ ਧਰਮ ਸਿੰਘ ਗਿੱਲ (ਮੁੱਖ ਸੇਵਾਦਾਰ, ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ), ਆਲ ਇੰਡੀਆ ਕਿਸਾਨ ਯੂਨੀਅਨ ਏਕਤਾ (ਫ਼ਤਿਹ), ਸਾਂਝ ਬਲੱਡ ਵੈਲਫ਼ੇਅਰ ਸੁਸਾਇਟੀ, ਸਿਹਤ ਵਿਭਾਗ ਫ਼ਿਰੋਜ਼ਪੁਰ, ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ, ਸਮਾਇਲਿੰਗ ਫੇਸ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ ਆਦਿ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਸ਼ੋਸ਼ਲ ਸੁਸਾਇਟੀ, ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ, ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਵੀ ਸੇਵਾਵਾਂ ਦਿੱਤੀਆਂ।
ਪ੍ਰੋ. ਬੀਰ ਇੰਦਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੁਸਾਇਟੀ ਵੱਲੋਂ ਸਮਾਜ ਸੇਵੀ ਆਗੂਆਂ, ਪਤਵੰਤੇ ਸੱਜਣਾਂ ਅਤੇ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਵੀ ਕੀਤਾ ਗਿਆ। ਇਹ ਵਿਸ਼ਾਲ ਖ਼ੂਨਦਾਨ ਕੈਂਪ ਪ੍ਰੋ. ਬੀਰ ਇੰਦਰ, ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ ਸਰਾਂ, ਸਾਹਿਲ ਪ੍ਰਤਾਪ, ਸਾਗਰ, ਜਸਵੀਰ ਸਿੰਘ, ਧਰਮਪਾਲ ਬਾਵਾ, ਕਰਮਜੀਤ ਕੈਨੇਡਾ, ਡਾ. ਹਰੀਸ਼ ਗਰੋਵਰ, ਕੁਲਵੰਤ ਸਿੰਘ, ਅਮਜ਼ਦ ਖਾਨ, ਮਨਪ੍ਰੀਤ ਸਿੰਘ ਸੰਧੂ, ਬੱਬੂ ਬਰਾੜ, ਜੀ.ਐੱਸ ਮਠਾਰੂ, ਗੁਰਪਿਆਰ, ਹਰਜੀਤ ਸਿੰਘ, ਹਰਮੀਤ ਸਿੰਘ, ਮਨਮੋਹਨ ਸਿੰਘ ਆਦਿ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਹੋ ਨਿਬੜਿਆ।