ਫ਼ਰੀਦਕੋਟ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਫ਼ਰੀਦਕੋਟ ਪੰਜਾਬ ਵੱਲੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘ਸਾਂਝ ਬਲੱਡ ਸੁਸਾਇਟੀ’ ਅਤੇ ‘ਭਾਈ ਘੱਨਈਆ ਜੀ ਕਲੱਬ’ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਮਿਤੀ 21,22 ਤੇ 23 ਸਤੰਬਰ ਨੂੰ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਨੇੜੇ ਹੰਸ ਬੁੱਕ ਡੀਪੂ, ਕਾਲਜ ਰੋਡ ਫਰੀਦਕੋਟ ਵਿੱਖੇ ਲਗਾਏ ਜਾਣਗੇ . ਸੁਸਾਇਟੀ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਦੱਸਿਆ ਕਿ ਏਹ ਬਲੱਡ ਡੋਨੇਸ਼ਨ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵਿਭਾਗ , ਸਿਵਿਲ ਹਸਪਤਾਲ ਫਰੀਦਕੋਟ, ਟੀਮ ਸਿਵਿਲ ਹਸਪਤਾਲ ਕੋਟਕਪੂਰਾ ਆਦਿ ਦੇ ਨਾਲ ਲਗਾਏ ਜਾ ਰਹੇ ਹਨ।
ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫ਼ਤਿਹ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ ਨੇ ਦੱਸਿਆ ਕਿ ਅਸੀਂ ਇਹ ਫ਼ੈਸਲਾ ਵੀ ਕੀਤਾ ਹੈ ਕਿ ਇਸ ਕੈਂਪ ਵਿੱਚ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਮੈਂਬਰ ਗੁਰਬਿੰਦਰ ਸਿੰਘ ਤੇ ਕੇ.ਪੀ. ਸਿੰਘ ਸਰਾਂ ਨੇ ਦੱਸਿਆ ਕੇ 22 ਸਤੰਬਰ ਨੂੰ ਬਲੱਡ ਕੈਂਪਾ ਦੇ ਨਾਲ-ਨਾਲ ਨਹਿਰੂ ਸਟੇਡੀਅਮ ਫਰੀਦਕੋਟ ਵਿੱਖੇ ਕਬੱਡੀ ਮੈਚਾਂ ਤੇ ਫ਼ਰੀ ਮੈਡੀਕਲ ਚੈਕਅੱਪ ਕੈਂਪ ਤੇ ਦਵਾਈਆਂ ਦਾ ਲੰਗਰ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ (ਰਜਿ) ਕੋਟਕ ਕਰੋੜ ਕਲਾ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਘੱਲ ਖੁਰਦ ਵੱਲੋਂ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾਣਾ ਹੈ / ਸੁਸਾਇਟੀ ਦੇ ਵਾਇਸ ਪ੍ਰਧਾਨ ਬੀਰਇੰਦਰ ਸਰਾਂ ਨੇ ਸਭ ਨੂੰ ਅਪੀਲ ਕੀਤੀ ਕੇ ਵੱਧ ਤੋਂ ਵੱਧ ਸੰਗਤ ਏਹਨਾ ਕੈਂਪਾ ਵਿੱਚ ਪਹੁੰਚੋ ਅਤੇ 21,22 ਸਤੰਬਰ 2025 ਨੂੰ ਵਿਸ਼ੇਸ਼ ਤੌਰ ਤੇ ਸਾਰੇ ਪੱਤਰਕਾਰ ਵੀਰਾਂ ਦਾ ਅਤੇ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਦੇ ਰਹੇ ਸੱਜਣਾਂ ਦਾ ਸਨਮਾਨ ਕੀਤਾ ਜਾਵੇਗਾ / ਕੈਂਪ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸੰਪਰਕ ਕਰੋ 9878652453