
ਖ਼ੂਨਦਾਨ ਕੈਂਪ ਵਿੱਚ 27 ਯੂਨਿਟ ਖ਼ੂਨਦਾਨ ਇਕੱਤਰ ਹੋਇਆ – ਪ੍ਰੋ. ਬੀਰ ਇੰਦਰ

ਜੈਤੋ 22 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸ. ਮੇਜਰ ਸਿੰਘ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਜੈਤੋ ਵੱਲੋਂ ਸਵ: ਸ. ਮੇਜਰ ਸਿੰਘ ਜੀ (ਸੇਵਾ-ਮੁਕਤ ਇੰਸਪੈਕਟਰ ਪੰਜਾਬ ਰੋਡਵੇਜ਼) ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਮਿਤੀ 20 ਅਪ੍ਰੈਲ 2025 ਨੂੰ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ (ਨੇੜੇ ਬੱਸ ਸਟੈਂਡ) ਜੈਤੋ ਵਿਖੇ ਲਗਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਅਤੇ ਸਲਾਹਕਾਰ ਪ੍ਰੋ. ਬੀਰ ਇੰਦਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਮੇਜਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਸ ਪਹਿਲੇ ਖ਼ੂਨਦਾਨ ਕੈਂਪ ਦੌਰਾਨ 27 ਯੂਨਿਟ ਖ਼ੂਨਦਾਨ ਹੋਇਆ। ਖ਼ੂਨਦਾਨ ਕੈਂਪ ਦੀ ਸ਼ੁਰੂਆਤ ਸ. ਮੇਜਰ ਸਿੰਘ ਜੀ ਦੀ ਧਰਮਪਤਨੀ ਸਰਦਾਰਨੀ ਗੁਰਮੀਤ ਕੌਰ ਅਤੇ ਸਮੂਹ ਜੱਸੀ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਕੈਪਟਨ ਧਰਮ ਸਿੰਘ ਗਿੱਲ (ਉੱਘੇ ਸਮਾਜ ਸੇਵੀ ਅਤੇ ਮੁੱਖ ਸੇਵਾਦਾਰ, ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ) ਨੇ ਕੀਤਾ।
ਇਸ ਖ਼ੂਨਦਾਨ ਕੈਂਪ ਸਬੰਧੀ ਸੁਸਾਇਟੀ ਦੇ ਪ੍ਰਧਾਨ ਨਛੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਭੋਲਾ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੱਸੀ, ਜਨਰਲ ਸਕੱਤਰ ਬਰਿੰਦਰ ਪਾਲ ਸਿੰਘ, ਖ਼ਜਾਨਚੀ ਗੁਰਪ੍ਰੀਤ ਸਿੰਘ ਅਤੇ ਪ੍ਰੈੱਸ ਸਕੱਤਰ ਮਾਸਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਪ੍ਰੋ. ਬੀਰ ਇੰਦਰ ਦੇ ਸ਼ਲਾਘਾਯੋਗ ਯਤਨਾਂ ਸਦਕਾ ਲਗਾਇਆ ਜਾਣਾ ਸੰਭਵ ਹੋ ਸਕਿਆ। ਇਸ ਕੈਂਪ ਵਿੱਚ ਸ. ਜਸਵਿੰਦਰ ਸਿੰਘ ਢਿੱਲੋਂ ਮੇਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਫ਼ਰੀਦਕੋਟ, ਦੀਪ ਬਲੱਡ ਸੈਂਟਰ ਫ਼ਰੀਦਕੋਟ, ਸਾਂਝ ਬਲੱਡ ਵੈਲਫ਼ੇਅਰ ਸੁਸਾਇਟੀ ਰਜਿ. ਫ਼ਰੀਦਕੋਟ, ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ ।
ਅੰਤ ਵਿੱਚ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ, ਸਹਿਯੋਗੀਆਂ, ਇਲਾਕੇ ਦੇ ਪਤਵੰਤੇ ਸੱਜਣਾਂ ਆਦਿ ਨੂੰ ਸੁਸਾਇਟੀ ਵੱਲੋਂ ਸਰਟੀਫ਼ਿਕੇਟ ਅਤੇ ਸਨਮਾਨ ਵੀ ਦਿੱਤੇ ਗਏ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚੋਂ ਸੀਨੀਅਰ ਮੈਂਬਰ ਅਰਜਨ ਸਿੰਘ, ਸੁਰਜੀਤ ਸਿੰਘ, ਗੁਰਚਰਨ ਸਿੰਘ, ਮੈਂਬਰ ਜਗਦੇਵ ਸਿੰਘ, ਬੂਟਾ ਸਿੰਘ, ਅਮਰਿੰਦਰ ਸਿੰਘ, ਸਤਪਾਲ ਸਿੰਘ, ਨਵਜੋਤ ਸਿੰਘ, ਲਖਵਿੰਦਰ ਸਿੰਘ, ਗੁਰਜੀਵਨ ਸਿੰਘ, ਸ਼ਰਨਜੀਤ ਸਿੰਘ, ਪਿਆਰਾ ਸਿੰਘ ਆਦਿ ਸਮੂਹ ਮੈਂਬਰਾਂ ਤੋਂ ਇਲਾਵਾ ਤੋਂ ਇਲਾਵਾ ਗੁਰਜੀਤ ਹੈਰੀ ਢਿੱਲੋਂ, ਸ਼ਿਵਨਾਥ ਦਰਦੀ, ਧਰਮਪਾਲ ਬਾਵਾ, ਜਸਕਰਨ ਮੱਤਾ, ਪਰਦੀਪ ਸਿੰਘ ਅਟਵਾਲ, ਜਸਵੀਰ ਫ਼ੀਰਾ ਆਦਿ ਹਾਜ਼ਰ ਸਨ।