ਬਠਿੰਡਾ , 31 ਜਨਵਰੀ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਮੇਜਰ ਸਿੰਘ ਸਾਹੋ ਵਾਲੇ ਬਠਿੰਡਾ ਦੇ ਨੇੜਲੇ ਪਿੰਡ ਬੀੜ ਤਲਾਬ ਬਸਤੀ ਨੰਬਰ 6 ਦੇ ਵਸਨੀਕ ਸਨ। ਉਹ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਦੇ ਮਾਲਕ ਸਨ ਅਤੇ ਸਾਰੀ ਉਮਰ ਹਰ ਇੱਕ ਦੇ ਦੁੱਖ – ਸੁੱਖ ਵਿੱਚ ਸਹਾਈ ਹੁੰਦੇ ਰਹੇ ਹਨ । ਇਸੇ ਕਰਕੇ ਉਹਨਾਂ ਨੂੰ ਜਿੰਦਗੀ ਦੇ ਅੰਤ ਤੱਕ ਆਪਦੇ ਇਲਾਕੇ ਵਿੱਚ ਹਰ ਵਰਗ ਤੇ ਹਰ ਬਰਾਦਰੀ ਵੱਲੋਂ ਬੜਾ ਪਿਆਰ ਸਤਿਕਾਰ ਮਿਲਦਾ ਰਿਹਾ ਅਤੇ ਸਭਨਾਂ ਲਈ ਉਹ ਸਤਿਕਾਰਤ ਸਖ਼ਸ਼ੀਅਤ ਸਨ ਪਰ 22 ਜਨਵਰੀ 2025 ਦਾ ਦਿਨ ਪਰਿਵਾਰ ਦੇ ਸਭਨਾਂ ਮੈਂਬਰਾਂ ਲਈ ਇੱਕ ਮਨਹੂਸ ਦਿਨ ਹੋ ਨਿਬੜਿਆ , ਜਦੋਂ ਇਸ ਦਿਨ ਨੇ ਸ. ਮੇਜਰ ਸਿੰਘ ਨੂੰ ਸਾਡੇ ਸਭਨਾਂ ਤੋਂ ਸਦਾ – ਸਦਾ ਲਈ ਖੋਹ ਲਿਆ। ਸਵ: ਮੇਜਰ ਸਿੰਘ ਦੇ ਇਸ ਸਦੀਵੀ ਵਿਛੋੜੇ ਤੇ ਗੁਰਮੇਲ ਸਿੰਘ ਅਤੇ ਅੰਗਰੇਜ਼ ਸਿੰਘ ਭਰਾ , ਜਗਸੀਰ ਸਿੰਘ-ਵੀਰਪਾਲ ਕੌਰ , ਪ੍ਰਦੀਪ ਸਿੰਘ-ਸੁਖਵਿੰਦਰ ਕੌਰ , ਹੰਸ ਰਾਜ ਸਿੰਘ-ਕਰਮਜੀਤ ਕੌਰ ਪੁੱਤਰ ਤੇ ਨੂੰਹਾਂ , ਇਸੇ ਤਰ੍ਹਾਂ ਕੁਲਦੀਪ ਕੌਰ-ਬਲਵਿੰਦਰ ਸਿੰਘ , ਵੀਰਪਾਲ ਕੌਰ-ਪਲਵਿੰਦਰ ਸਿੰਘ ਅਤੇ ਬੇਅੰਤ ਕੌਰ-ਗੁਰਮੀਤ ਸਿੰਘ ਧੀਆਂ ਤੇ ਜਵਾਈਆ ਦੇ ਸਿਰ ਤੋਂ ਰੱਬ ਵਰਗਾ ਛਾਇਆ ਉੱਠ ਗਿਆ। ਸਵ: ਮੇਜਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਮਿਤੀ 31 ਜਨਵਰੀ 2025 ਦਿਨ ਸ਼ੁਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਗੁਰਦੁਆਰਾ ਸਾਹਿਬ ਮੁਲਤਾਨੀਆ ਰੋਡ ਬਠਿੰਡਾ ਵਿਖੇ ਦੁਪਿਹਰ 12 ਤੋਂ 01 ਵਜੇ ਤੱਕ ਪਵੇਗਾ। ਜਿੱਥੇ ਉਨ੍ਹਾਂ ਦੇ ਪਰਿਵਾਰਕ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਮਿੱਤਰ – ਪ੍ਰੇਮੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

