
ਮੋਗਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਇੰਨਚਾਰਜ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ ਦੀ ਸੁਚੱਜੀ ਦੇਖ ਰੇਖ ਹੇਠ ਸਕੂਲ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦੇ ਸਨਮਾਨ ਹਿਤ ਸੰਵਿਧਾਨ ਦਿਵਸ ਮਨਾਇਆ ਗਿਆ।
ਸੰਵਿਧਾਨ ਸਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਇੰਨਚਾਰਜ ਪ੍ਰਿੰਸੀਪਲ ਰਣਜੀਤ ਸਿੰਘ ਹਠੂਰ ਨੇ ਆਖਿਆ ਕਿ 26 ਨਵੰਬਰ 1949 ਨੂੰ ਸੰਵਿਧਾਨ ਸੰਪੂਰਨ ਰੂਪ ਵਿੱਚ ਬਣ ਕੇ ਤਿਆਰ ਹੋ ਚੁੱਕਾ ਸੀ ਜੋ 26 ਜਨਵਰੀ 1950 ਨੂੰ ਰਸਮੀ ਤੌਰ ਤੇ ਲਾਗੂ ਕੀਤਾ ਗਿਆ। ਇਸ ਲਈ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸੰਵਿਧਾਨ ਨਿਰਮਾਣ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਹਿਮ ਭੂਮਿਕਾ ਰਹੀ। ਜੋ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪੁਖਤਾ ਪ੍ਰਮਾਣ ਹੈ।
ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਨਾ ਕੇਵਲ ਮੌਲਿਕ ਅਧਿਕਾਰ ਦਿੱਤੇ ਗਏ ਹਨ ਬਲਕਿ ਆਰਟੀਕਲ 51 ਏ ਰਾਹੀਂ ਨਾਗਰਿਕਾਂ ਦੇ ਫਰਜ਼ ਵੀ ਅੰਕਿਤ ਕੀਤੇ ਗਏ ਹਨ।
ਦੇਸ਼ ਭਰ ਦੇ ਸਮੂਹ ਨਾਗਰਿਕਾਂ ਦੇ ਸਮਾਜਿਕ, ਧਾਰਮਿਕ, ਆਰਥਿਕ, ਸੱਭਿਆਚਾਰਕ ਭਾਸ਼ਾਈ ਆਦਿ ਹਿਤਾਂ ਤੋਂ ਇਲਾਵਾ ਮਹਿਲਾ ਨਿਸ਼ਸਤਰੀਕਰਨ ਅਤੇ ਬੱਚਿਆਂ ਦੀ ਭਲਾਈ ਤੇ ਉਹਨਾਂ ਦੇ ਅਧਿਕਾਰਾਂ ਸਬੰਧੀ ਵੱਖ-ਵੱਖ ਆਰਟੀਕਲ ਸੰਵਿਧਾਨ ਨੂੰ ਮਹਾਨਤਾ ਦਾ ਦਰਜਾ ਹੀ ਨਹੀਂ ਦਿੰਦੇ ਬਲਕਿ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਮਾਨਸਿਕ, ਬੌਧਿਕ, ਸਮਾਜਿਕ ਤੇ ਆਰਥਿਕ ਵਿਕਾਸ ਵਾਸਤੇ ਵਿਸ਼ੇਸ਼ ਸੰਵਿਧਾਨਿਕ ਰਿਆਇਤਾਂ ਦਾ ਪ੍ਰਬੰਧ ਵੀ ਡਾਕਟਰ ਭੀਮ ਰਾਓ ਅੰਬੇਡਕਰ ਨੇ ਕੀਤਾ।
ਸਾਨੂੰ ਸਭ ਨੂੰ ਭਾਰਤੀ ਲੋਕਤੰਤਰ, ਸੰਵਿਧਾਨ, ਰਾਸ਼ਟਰੀ ਚਿੰਨਾ ਤੇ ਮਹਾਨ ਸ਼ਖਸ਼ੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ।
ਇਸ ਮੌਕੇ ‘ਤੇ ਮੈਡਮ ਨੀਲਮ, ਜਸਵੰਤ ਕੌਰ,ਹਰਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ, ਮੀਨਾਕਸ਼ੀ ਬਾਲਾ, ਸਾਕਸ਼ੀ ਸੂਦ, ਪਰਮਜੀਤ ਕੌਰ, ਸੁਨੀਤਾ, ਗੀਤਾ ਮਰਵਾਹਾ, ਰੁਪਿੰਦਰ ਕੌਰ, ਗੁਰਦੀਪ ਕੌਰ, ਬਬੀਤਾ, ਵਿਨੈ ਕੁਮਾਰ, ਟੀਨਾ, ਸ਼ੈਫੀ ਬੁਲੰਦੀ ,ਜਸਕਰਨ ਸਿੰਘ ਹਾਜ਼ਰ ਸਨ।ਸਮਾਗਮ ਦੀ ਸਮਾਪਤੀ ਮੌਕੇ ਸਕੂਲ ਇੰਚਾ.ਪ੍ਰਿੰਸੀਪਲ ਸ.ਰਣਜੀਤ ਸਿੰਘ ਹਠੂਰ ਨੇ ਸਮੂਹ ਸਟਾਫ ਨੂੰ ਇਸ ਸਮਾਗਮ ਦੇ ਸਫਲ ਸੰਚਾਲਨ ਹਿੱਤ ਅਤੇ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।
