ਕੋਟਕਪੂਰਾ, 3 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਵਿਖੇ ਸਕੂਲ ਕੈਂਪਸ ਅੰਦਰ ਬਣੇ ਐਥਲੈਟਿਕਸ ਗਰਾਊਂਡ ਵਿਖੇ ਇਕ ਰੋਜ਼ਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਐਥਲੈਟਿਕਸ ਨਰਸਰੀ ਤੋਂ ਲੇ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕੈਟਾਗਿਰੀ ਅਧੀਨ ਖੇਡਾਂ ’ਚ ਭਾਗ ਲਿਆ ਗਿਆ। ਇਸ ਮੌਕੇ ਨਰਸਰੀ ਕਲਾਸ ਦੀ 100 ਮੀਟਰ ਦੌੜ ਵਿੱਚ ਸਤਨਾਮ ਸਿੰਘ ਫਸਟ, ਅੰਸ਼ ਸੈਕਿੰਡ, ਨਵਕੀਰਤ ਤੀਜੇ ਸਥਾਨ ਰਹੇ, ਜੇ.ਕੇ.ਜੀ. ਕਲਾਸ ਚਮਚ ਬੈਲੈਂਸ ਵਿੱਚ ਈਸ਼ਮਾ-ਸਹਿਨਾਜ ਫਸਟ, ਕੀਰਤ ਅਵਰੀਤ ਸੈਕਿੰਡ, ਡੱਬੂ ਦੌੜ ’ਚ ਪਹਿਲੀ ਪੁਜੀਸ਼ਨ ਪਵਨਦੀਪ, ਸੈਕਿੰਡ ਨਮਨ, ਜੇ.ਕੇ.ਜੀ. ਗੇਂਦ ਫਿਲਿੰਗ ’ਚ ਫਸਟ ਗੁਰਨੂਰ ਸਿੰਘ, ਹਰਗੁਣ ਸੈਕਿੰਡ, ਸੁਖਮਾਨ ਤੀਜੀ ਪੁਜੀਸ਼ਨ, ਜੇ.ਕੇ.ਜੀ. ਨੋਟ ਬੁੱਕ ਬੈਲੈਂਸ ’ਚ ਫਸਟ ਲਕਸ਼, ਸੈਕਿੰਡ ਆਕਾਸ਼, ਐਲ.ਕੇ.ਜੀ. ਨੋਟਬੁੱਕ ਬੈਲੈਂਸ ’ਚ ਫਸਟ ਸੀਰਤ-ਸ਼ਹਿਨਾਜ, ਸੈਕਿੰਡ ਨਿਦੀਮਾ, ਐਲ.ਕੇ.ਜੀ. ਗਰਲ ਹਰਡਲ ਰੇਸ ’ਚ ਫਸਟ ਤਕਦੀਰ ਕੌਰ, ਸੈਕਿੰਡ ਕੀਰਤ ਕਲਿਆਣ, ਹਰਡਲ ਰੇਸ ਮੁੰਡੇ ਅਤੇ ਕੁੜੀਆਂ-ਹਰਮਨ ਸਿੰਘ-ਸਿਮਰਨ ਫਸਟ, ਤੀਰਥਰਾਜ ਸਿੰਘ-ਪਿ੍ਰਅੰਕਾ ਸੈਕਿੰਡ, ਫਸਟ ਕਲਾਸ ਬੈਕ ਰੇਸ ਵਿੱਚ ਅਕਾਸ਼ਦੀਪ ਸਿੰਘ ਫਸਟ, ਜੀਪਰੀਤ ਸੈਕਿੰਡ, ਕਲਾਸ ਦੂਜੀ ਬੈਕ ਰੇਸ ਵਿੱਚ ਗੁਰਸਾਹਿਬ ਫਸਟ, ਹਰਜੋਤ ਸੈਕਿੰਡ, 500 ਮੀਟਰ ਰੇਸ ਲੜਕੀਆਂ ’ਚ ਨਵਦੀਪ ਕੌਰ ਫਸਟ, ਜਸਪ੍ਰੀਤ ਕੌਰ ਸੈਕਿੰਡ, ਗੇਂਦ ਫਿਲਿੰਗ ਬਾਲਟੀ ਗੁਰਸਾਜ਼-ਹਰਮੀਤ ਫ਼ਸਟ, ਗੁਰਲੀਨ ਕੌਰ-ਸੁਖਮਨੀ ਸੈਕਿੰਡ, 200 ਮੀਟਰ ਰੇਸ ’ਚ ਸ਼ਮਿੰਦਰ ਸਿੰਘ ਫ਼ਸਟ, ਗੁਰਬਾਜ਼ ਸਿੰਘ-ਹਰਨੂਰ ਸਿੰਘ ਸੈਕਿੰਡ, ਅੱਠਵੀਂ ਕਲਾਸ ਦੀ 300 ਮੀਟਰ ਰੇਸ ’ਚ ਰਣਜੋਤ ਸਿੰਘ ਫ਼ਸਟ, ਜੈਵੀਰ ਸਿੰਘ ਸੈਕਿੰਡ, ਰੱਸਾਕਸ਼ੀ ’ਚ ਸੱਤਵੀਂ ਜਮਾਤ ’ਚ ਸੱਤਵੀਂ ਜਮਾਤ ਫ਼ਸਟ, ਰੱਸਾਕਸ਼ੀ ਲੜਕੀਆਂ ’ਚ ਛੇਵੀਂ ਜਮਾਤ ਫ਼ਸਟ, ਰੱਸਾਕਸ਼ੀ ਅੱਠਵੀਂ ਜਮਾਤ ਲੜਕੀਆਂ ਫ਼ਸਟ, 10 ਤੇ 10ਵੀਂ ਦੇ ਰੱਸਾਕਸ਼ੀ ਮੁਕਾਬਲੇ ’ਚ 10ਵੀਂ ਫ਼ਸਟ, ਇਨਾਮ ਵੰਡਣ ਦੀ ਰਸਮ ਚੇਅਰਪਰਸਨ ਨਸੀਬ ਕੌਰ ਧਾਲੀਵਾਲ, ਗੁਰਪ੍ਰੀਤ ਸਿੰਘ ਔਲਖ ਯੁ.ਐੱਸ.ਏ, ਪਿ੍ਰੰਸੀਪਲ ਜਗਸੀਰ ਸਿੰਘ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਔਲਖ ਯੂ.ਐੱਸ.ਏ. ਨੇ ਖੇਡਾਂ ਵਿਦਿਆਰਥੀ ਦੇ ਜੀਵਨ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਜਿੱਥੇ ਖੇਡਾਂ ਸਾਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਖਿਡਾਰੀ ਵਧੀਆ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਹ ਅਲਾਮਤਾਂ ਤੇ ਬੀਮਾਰੀਆਂ ਤੋਂ ਹਮੇਸ਼ਾ ਦੂਰ ਰਹਿੰਦਾ ਹੈ। ਉਨ੍ਹਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੋਕੇ ਕੋਆਰਡੀਨੇਟਰ ਕਮਲਦੀਪ ਕੌਰ ਧਾਲੀਵਾਲ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ
