ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਹਰਦੀਪ ਸ਼ਰਮਾ ਜੀ ਸ਼੍ਰੀ ਬਾਲਮੀਕ ਮੰਦਿਰ ਸ਼੍ਰੀ ਰਾਮ ਤੀਰਥ, ਅੰਮ੍ਰਿਤਸਰ ਸਾਹਿਬ ਤੋਂ ਜਿਲਾ ਫਰੀਦਕੋਟ ਦੀ ਸਵਯਮ ਸੇਵਕਾਂ ਦੀ ਟੀਮ ਨਾਲ ਜੋਤ ਲੈ ਕੇ ਭਗਵਾਨ ਵਾਲਮੀਕਿ ਮੰਦਿਰ ਕੋਟਕਪੂਰਾ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਵੀ ਨਤਮਸਤਕ ਹੋਣ ਦਾ ਮੌਕਾ ਮਿਲਿਆ। ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਸਾਰੀ ਟੀਮ ਨੂੰ ਸਿਰੋਪਾਉ ਅਤੇ ਮੰਦਿਰ ਦੀਆਂ ਯਾਦਗਾਰੀ ਫੋਟੋਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਉਹ ਰਾਮ ਤੀਰਥ ਮੰਦਿਰ ਵਿਖੇ ਪਹੁੰਚੇ। ਸ਼੍ਰੀ ਰਾਮ ਤੀਰਥ ਮੰਦਿਰ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਸਪੁੱਤਰਾਂ ਲਵ ਅਤੇ ਕੁਸ਼ ਦੀ ਜਨਮ ਭੂਮੀ ਅਤੇ ਵਿੱਦਿਆ ਭੂਮੀ ਕਿਹਾ ਜਾਂਦਾ ਹੈ। ਮੰਦਿਰ ਵਾਲੀ ਜਗਹ ਰਿਸ਼ੀ ਬਾਲਮੀਕ ਜੀ ਦੀ ਭੂਮੀ ਮੰਨਿਆ ਜਾਂਦਾ ਹੈ। ਇਸ ਪਵਿੱਤਰ ਭੂਮੀ ਤੇ ਹਰ ਵਾਰ ਨਵਰਾਤਿਆਂ ਦੇ ਦਿਨਾਂ ਵਿੱਚ ਭਾਰੀ ਇਕੱਠ ਹੁੰਦਾ ਹੈ। ਇਸ ਵੇਲੇ ਮੇਰੇ ਨਾਲ ਸ਼੍ਰੀ ਸੁਨੀਲ ਮਿੱਤਲ, ਸ਼੍ਰੀ ਨਰੇਸ਼ ਗੋਇਲ, ਜਸਪਾਲ ਸਿੰਘ ਪੰਜਗਰਾਈ, ਸੰਜੀਵ ਗਰਗ, ਨਵੀਂ ਗਰਗ, ਸੁਰਜੀਤ ਸਿੰਘ, ਰਾਜ ਕੁਮਾਰ, ਚਿਮਨ ਲਾਲ ਛਲੀਆ, ਗਗਨ ਜੀ, ਗੁਰਵਿੰਦਰ ਸਿੰਘ, ਹੁਕਮ ਚੰਦ, ਯੁਵਰਾਜ ਕੁਮਾਰ, ਸੁਖਚੈਨ ਸਿੰਘ ਸਿੱਖਾਂਵਾਲਾ ਆਦਿ ਵੀ ਹਾਜਰ ਸਨ।