ਸ਼੍ਰੋਮਣੀ ਅਕਾਲੀ ਦਲ ਬਾਦਲ ਉਮੀਦਵਾਰ ਨੇ,ਆਪਣੇ ਵਿਰੋਧੀਆਂ ਤੇ ਕੀਤੇ ਤਿੱਖੇ ਸ਼ਬਦੀ ਹਮਲੇ
ਸੰਗਤ ਮੰਡੀ 2 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਸਰਵ ਉੱਚ ਪੰਚਾਇਤ ਕਹੀ ਜਾਣ ਵਾਲੀ ਲੋਕ ਸਭਾ ਲਈ ਜਿਵੇਂ ਜਿਵੇਂ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ। ਸਾਰੀਆਂ ਹੀ ਪਾਰਟੀਆਂ ਵੱਲੋਂ ਨਾਮਜਦ ਉਮੀਦਵਾਰ ਵੱਖ ਵੱਖ ਵੋਟਰਾਂ ਕੋਲ ਜਾ ਜਿੱਥੇ ਉਹਨੂੰ ਨਾਲ ਰਾਬਤਾ ਕਾਇਮ ਕਰ ਰਹੇ ਹਨ ਉਥੇ ਹੀ ਆਪਣੀ ਜਿੱਤ ਦੇ ਵੀ ਮਜਬੂਤ ਦਾਵੇ ਕਰ ਰਹੇ ਹਨ ।।ਇਸੇ ਨੂੰ ਲੈ ਕੇ ਅੱਜ ਬਠਿੰਡਾ ਲੋਕ ਸਭਾ ਦੀ ਸੀਟ ਤੋਂ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸੰਗਤ ਮੰਡੀ ਅਧੀਨ ਪੈਂਦੇ ਪਿੰਡਾਂ ਚੱਕ ਅਤਰ ਸਿੰਘ ਵਾਲਾ, ਫਰੀਦਕੋਟ ਕੋਟਲੀ, ਧੁੰਨੀਕੇ, ਮੁਹਾਲਾ, ਬਾਂਡੀ,ਜੱਸੀ ਬਾਗਵਾਲੀ, ਕੁਟੀ, ਚੱਕ ਰੁਲਦੂ ਸਿੰਘ ਵਾਲਾ, ਡੂਮਵਾਲੀ,ਨਰ ਸਿੰਘ ਕਲੋਨੀ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਉਹ ਬਾਦਲ ਸਰਕਾਰ ਹੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਹੈ ਉਹਨਾਂ ਕਿਹਾ ਹੈ ਕਿ ਜੋ ਦੇਣ ਬਾਦਲ ਸਾਹਿਬ ਨੇ ਹਰ ਵਰਗ ਨੂੰ ਦਿੱਤੀ ਹੈ ਉਹ ਹੋਰ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਉਨਾਂ ਆਪਣੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਤਾਂ ਕਾਂਗਰਸ ਕਹਿੰਦੀ ਸੀ ਤੁਹਾਡਾ ਸਾਰਾ ਕਰਜ ਮਾਫ ਕਰ ਦਿੱਤਾ ਜਾਵੇਗਾ। ਲੇਕਿਨ ਹੋਇਆ ਕੁਝ ਨਹੀਂ ਲੇਕਿਨ ਹੁਣ ਮਾਨ ਸਰਕਾਰ ਕਹਿੰਦੀ ਸੀ ਕਿ ਜੇਕਰ ਕੋਈ ਵੀ ਆਫਤ ਕਿਸਾਨਾਂ ਉੱਪਰ ਆਵੇਗੀ ਗਿਰਦਾਵਰੀ ਬਾਅਦ ਵਿੱਚ ਹੋਵੇਗੀ ਪਹਿਲਾਂ ਤੁਹਾਡੇ ਖਾਤੇ ਵਿੱਚ ਮੁਆਵਜ਼ੇ ਦੇ ਪੈਸੇ ਪਾ ਦਿੱਤੇ ਜਾਣਗੇ। ਲੇਕਿਨ ਜੋ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਬੀਬਾ ਬਾਦਲ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਉਹਨਾਂ ਦਾ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਥ ਦੇ ਕੇ ਉਹਨਾਂ ਦੇ ਹੱਥ ਮਜਬੂਤ ਕਰਨ ਤਾਂ ਜੋ ਕਿ ਕੇਂਦਰ ਵਿੱਚ ਬਣਨ ਜਾ ਰਹੀ ਸਰਕਾਰ ਵਿੱਚ ਜਾ ਕੇ ਉਨਾਂ ਦੇ ਮੁੱਦਿਆਂ ਨੂੰ ਉਠਾਇਆ ਜਾ ਸਕੇ ਅਤੇ ਲੋਕ ਸਭਾ ਬਠਿੰਡਾ ਦੀ ਸੀਟ ਤੇ ਹੋਰ ਵਿਕਾਸ ਦੇ ਕਾਰਜ ਕੀਤੇ ਜਾ ਸਕਣ। ਇਸ ਮੌਕੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਸਰਪੰਚ ਸੰਦੀਪ ਸਿੰਘ, ਸਨੀ (ਮੈਂਬਰ ਜਨਰਲ ਕੌਂਸਲ ਪੰਜਾਬ) ਸਾਬਕਾ ਸਰਪੰਚ, ਲਖਬੀਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ,ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਕਾਲਝਰਾਨੀ, ਕੌਰ ਸਿੰਘ,ਜੱਸੀ ਦੀਪਿੰਦਰ ਸਿੰਘ, ਮੱਖਣ ਸਿੰਘ ਮੁਹਾਲਾ, ਹਨੀ ਸਿੰਘ,ਜਸਕਰਨ ਸਿੰਘ ਕੁੱਟੀ, ਕਮਲਦੀਪ ਸਿੰਘ ਜਿਲਾ ਪ੍ਰਧਾਨ ਗੁਰਚਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ