ਆਓ ਆਪਾਂ ਸਾਰੇ ਅੱਜ ਪ੍ਰਣ ਕਰੀਏ ਕਿ ਹਰ ਨੱਬੇ ਦਿਨ ਬਾਅਦ ਖੂਨਦਾਨ ਜਰੂਰ ਕਰੀਏ – ਲੇਖਕ ਮਹਿੰਦਰ ਸੂਦ ਵਿਰਕ

ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ, ਗੀਤਕਾਰ ਅਤੇ ਸਮਾਜ ਸੇਵਕ ਮਹਿੰਦਰ ਸੂਦ ਵਿਰਕ ਨੇ ਅੰਬੇਡਕਰ ਸੈਨਾ ਆਫ਼ ਇੰਡੀਆ ਵੱਲੋਂ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ ਵਿੱਚ ਹਾਜ਼ਰੀ ਭਰਦਿਆਂ ਕਿਹਾ ਇਹ ਉਪਰਾਲਾ ਅਨੇਕਾਂ ਹੀ ਅਨਮੋਲ ਜਿੰਦਗੀਆਂ ਦੇ ਜੀਵਨ ਦੀ ਰੱਖਿਆ ਕਰਨ ਵਾਲਾ ਹੈ। ਇਸ ਦੌਰਾਨ ਸੂਦ ਵਿਰਕ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਉਹ ਖੁੱਦ ਵੀ 22 ਸਾਲਾਂ ਤੋਂ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ ਅਤੇ ਪੂਰੀ ਤਰਾਂ ਤੰਦਰੁਸਤ ਹਨ। ਇਸ ਲਈ ਹਰ ਇੱਕ ਨੌਜਵਾਨ ਨੂੰ ਸੱਚ ਦੇ ਰਾਹ ਤੇ ਚੱਲਦੇ ਹੋਏ ਖੂਨਦਾਨ ਕਰਨਾ ਚਾਹੀਦਾ ਹੈ। ਜਿਸ ਨਾਲ ਇੱਕ ਇੰਨਸਾਨ ਦੂਸਰੇ ਇੰਨਸਾਨ ਦੀ ਕੀਮਤੀ ਜ਼ਿੰਦਗ਼ੀ ਬਚਾ ਸਕਦਾ ਹੈ। ਇਸ ਲਈ ਅਜਿਹੇ ਪੁੰਨ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਮਹਿੰਦਰ ਸੂਦ ਵਿਰਕ ਨੂੰ ਸਨਮਾਨਿਤ ਵੀ ਕੀਤਾ ਗਿਆ।