ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ ਫਿੱਡੇ ਕਲਾਂ, ਲੰਡੇ ਅਤੇ ਡੱਗੋਰੋਮਾਣਾ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਦੇ ਗ੍ਰਹਿ ਪੁੱਜਕੇ ਖੁਸ਼ੀਆ ਸਾਂਝੀਆਂ ਕੀਤੀਆਂ, ਮਨਪ੍ਰੀਤ ਸਿੰਘ ਧਾਲੀਵਾਲ ਨੇ ਸਮੂਹ ਪੰਚਾਇਤਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਲੋਕਾਂ ਵਲੋਂ ਬਖਸ਼ੀ ਸੇਵਾ ਦੇ ਮੱਦੇਨਜਰ ਨਵੇਂ ਚੁਣੇ ਸਰਪੰਚਾਂ ਪੰਚਾਂ ਸਿਰ ਵੱਡੀ ਜਿੰਮੇਵਾਰੀ ਆਈ ਹੈ, ਜਿਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ, ਪਿੰਡ ਲੰਡੇ ਦੇ ਸਰਪੰਚ ਜਸਕਰਨ ਸਿੰਘ, ਬੇਅੰਤ ਸਿੰਘ ਲੰਡੇ ਅਤੇ ਬਲਜੀਤ ਸਿੰਘ ਬਰਾੜ ਤੋਂ ਇਲਾਵਾ ਪਿੰਡ ਫਿੱਡੇ ਕਲਾਂ ਦੇ ਨਵੇਂ ਚੁਣੇ ਸਰਪੰਚ ਅੰਮ੍ਰਿਤਪਾਲ ਸਿੰਘ ਅਤੇ ਪਿੰਡ ਡੱਗੋਰੋਮਾਨਾ ਦੇ ਸਰਪੰਚ ਅਮਰੀਕ ਸਿੰਘ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਮਨੀ ਧਾਲੀਵਾਲ ਨੇ ਸਾਰੇ ਮੈਂਬਰਾਂ ਨੂੰ ਵਧਾਈ ਦੇ ਪਾਤਰ ਦੱਸਦਿਆਂ ਨਵੀਂਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਉਹਨਾਂ ਕਿਹਾ ਕਿ ਮਾਣਯੋਗ ਸਪੀਕਰ ਵੱਲੋ ਪਿੰਡਾਂ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵਿੰਦਰ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ, ਸਿਕੰਦਰ ਸਿੰਘ, ਜਗਰੂਪ ਸਿੰਘ ਸੰਗੋਰੁਮਾਣਾ, ਜੁਗਰਾਜ ਸਿੰਘ ਮੈਂਬਰ ਪੰਚਾਇਤ ਡੱਗੋਰੋਮਾਨਾ, ਸੁਖਦੇਵ ਸਿੰਘ ਫੌਜੀ ਫਿੱਡੇ ਕਲਾਂ, ਬਲਜੀਤ ਸਿੰਘ ਬਰਾੜ, ਮੱਘਰ ਸਿੰਘ ਪੰਚ, ਬੇਅੰਤ ਸਿੰਘ, ਕੁਲਵੰਤ ਸਿੰਘ ਫਿੱਡੇ, ਜਗਸੀਰ ਸਿੰਘ ਜੱਗਾ ਅਤੇ ਬੂਟਾ ਸਿੰਘ ਫਿੱਡੇ ਕਲਾਂ ਅਤੇ ਅਮਨ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜਰ ਸਨ।
