ਫਰੀਦਕੋਟ, 19 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੇ ਚਰਨ-ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੱਜ ਮਿਸਿਜ਼ ਹਰਪ੍ਰੀਤ ਕੋਰ ਜੀਵਨ ਅਤੇ ਸੈਸ਼ਨ ਜੱਜ ਮਿਸਿਜ਼ ਨਵਜੋਤ ਕੌਰ ਆਪਣੇ ਪਰਿਵਾਰ ਸਮੇਤ ਬਾਬਾ ਫਰੀਦ ਜੀ ਦਾ ਅਸੀਰਵਾਦ ਪ੍ਰਾਪਤ ਕਰਨ ਲਈ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ। ਉਨਾਂ ਦੀ ਇਸ ਆਮਦ ਸਮੇਂ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਉਨਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ। ਮਿਸਿਜ਼ ਹਰਪ੍ਰੀਤ ਕੋਰ ਜੀਵਨ ਨੇ ਕਿਹਾ ਕਿ ਉਹ ਬਾਬਾ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਨਗਰੀ, ਫਰੀਦਕੋਟ ਵਿਖੇ ਉਨਾਂ ਦੇ ਪਾਵਨ ਅਸਥਾਨਾਂ ’ਤੇ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹਨ। ਇਸ ਮੁਕੱਦਸ ਸਥਾਨ ’ਤੇ ਸਿਜਦਾ ਕਰਕੇ ਉਹਨਾਂ ਨੂੰ ਆਤਮਿਕ ਸਕੂਨ ਮਿਲਿਆ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਹਾਈ ਕੋਰਟ ਜੱਜ ਮਿਸਿਜ਼ ਹਰਪ੍ਰੀਤ ਕੋਰ ਜੀਵਨ ਅਤੇ ਸੈਸ਼ਨ ਜੱਜ ਮਿਸਿਜ਼ ਨਵਜੋਤ ਕੋਰ ਅਤੇ ਉਹਨਾਂ ਦੇ ਪਰਿਵਾਰ ਨੂੰ ਸਿਰੋਪਾਉ ਅਤੇ ਡਾ. ਗੁਰਇੰਦਰ ਮੋਹਨ ਸਿੰਘ, ਨਰਿੰਦਰਪਾਲ ਸਿੰਘ ਬਰਾੜ ਅਤੇ ਦੀਪਇੰਦਰ ਸਿੰਘ ਸੇਖੋਂ ਵਲੋਂ ਦੁਸ਼ਾਲਾ ਅਤੇ ਇੰਦਰਜੀਤ ਸਿੰਘ ਖਾਲਸਾ ਦੀ ਲਿਖੀ ਹੋਈ ਕਿਤਾਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

