ਈ-ਟੈਕ ਇੰਮੀਗ੍ਰੇਸ਼ਨ ਨੇ ਜਸ਼ਨਦੀਪ ਕੌਰ ਦਾ ਲਵਾਇਆ ਕੈਨੇਡਾ ਦਾ ਸਟੱਡੀ ਵੀਜਾ
ਕੋਟਕਪੂਰਾ, 19 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇਲਾਕੇ ਦੀ ਨਾਮਵਰ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੰਸਥਾ ਈ-ਟੈਕ ਐਜੂਕੇਸਨ ਬੀਤੇ ਲੰਮੇ ਸਮੇਂ ਤੋਂ ਇੰਮੀਗ੍ਰੇਸ਼ਨ ਦੇ ਚੰਗੇ ਨਤੀਜਿਆਂ ਦੀ ਸੰਸਥਾ ਵਜੋਂ ਜਾਣੀ ਹੈ, ਜਿਸ ਨੇ ਅਜਿਹੇ ਮੀਲ ਪੱਥਰ ਗੱਡੇ ਹਨ ਕਿ ਅਨੇਕਾਂ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਇਸੇ ਲੜੀ ਤਹਿਤ ਅੱਜ ਸੰਸਥਾ ਵੱਲੋਂ ਇੱਕ ਹੋਰ ਵਿਦਿਆਰਥਣ ਦਾ ਇੱਕ ਮੋਡਿਊਲ ‘ਚੋਂ 5 ਅਤੇ ਇੱਕ ਮੋਡਿਊਲ ‘ਚੋਂ 5.5 ਬੈਂਡ ਸਕੋਰ ਹੋਣ ਦੇ ਬਾਵਜੂਦ ਵੀ ਕੈਨੇਡਾ ਦਾ ਸਟੱਡੀ ਵੀਜਾ ਲਵਾ ਕੇ ਦਿੱਤਾ ਹੈ। ਇਸ ਮੌਕੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਜਸ਼ਨਦੀਪ ਕੌਰ ਵਾਸੀ ਪਿੰਡ ਪੰਜਗਰਾਈ ਕਲਾਂ ਜਿਲਾ ਫਰੀਦਕੋਟ ਨੂੰ ਯਕੀਨ ਹੀ ਨਹੀਂ ਸੀ ਕਿ ਐਨੇ ਘੱਟ ਬੈਂਡ ਸਕੋਰ ਹੋਣ ਦੇ ਬਾਵਜੂਦ ਵੀ ਉਸ ਦਾ ਕੈਨੇਡਾ ਦਾ ਸਟੱਡੀ ਵੀਜਾ ਆ ਜਾਵੇਗਾ, ਕਿਉਂਕਿ ਉਸ ਨੂੰ ਇਸ ਵੀਜੇ ਸਬੰਧੀ ਕੋਈ ਗਰੰਟੀ ਨਹੀਂ ਸੀ ਦੇ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਸੋਸਲ ਮੀਡੀਆ ’ਤੇ ਈ-ਟੈੱਕ ਇੰਮੀਗ੍ਰੇਸ਼ਨ ਕੋਟਕਪੂਰਾ ਦੇ ਆਏ ਨਤੀਜਿਆਂ ਨੂੰ ਦੇਖਿਆ ਅਤੇ ਈ-ਟੈਕ ਇੰਮੀਗ੍ਰੇਸ਼ਨ ਦੇ ਐਮ.ਡੀ. ਜਗਤਾਰ ਸਿੰਘ ਭੁੱਲਰ ਨਾਲ ਗੱਲਬਾਤ ਕਰਦੇ ਹੋਏ ਚੰਗੀ ਸਲਾਹ ਲਈ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਕੁਝ ਹੀ ਦਿਨਾਂ ’ਚ ਉਸਨੂੰ ਕੈਨੇਡਾ ਦਾ ਸਟੱਡੀ ਵੀਜਾ ਪ੍ਰਾਪਤ ਹੋ ਗਿਆ। ਇਸ ਮੌਕੇ ਜਗਤਾਰ ਸਿੰਘ ਭੁੱਲਰ ਨੇ ਉਕਤ ਵਿਦਿਆਰਥਣ ਨੂੰ ਕੈਨੇਡਾ ਦਾ ਸਟੱਡੀ ਵੀਜਾ ਸੌਂਪਦਿਆਂ ਵਧਾਈ ਦਿੰਦਿਆਂ ਉਸਦੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।