
ਰੋਪੜ, 09 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੋਪੜ ਦੇ ਪ੍ਰਿੰਸੀਪਲ ਸੰਦੀਪ ਕੌਰ ਦੇ ਯਤਨਾਂ ਸਦਕਾ ਦਾਨੀ ਸੱਜਣਾਂ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਕੁਸਮ ਲਤਾ ਲੈਕਚਰਾਰ ਇਕਨਾਮਿਕਸ ਨੇ ਦੱਸਿਆ ਕਿ ਇਸੇ ਦੇ ਚਲਦਿਆਂ ਰੁਪਿੰਦਰ ਕੌਰ ਸੰਚਾਲਕ ਹੁਨਰ ਬੂਟੀਕ ਵੱਲੋਂ ਵਿਦਿਆਰਥਣਾਂ ਨੂੰ ਸਵੈਟਰ ਅਤੇ ਬੂਟ ਦਿੱਤੇ ਗਏ। ਜਿਸ ਲਈ ਪ੍ਰਿੰਸੀਪਲ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ।