ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੇ ਕੈਂਪਸ ਅੰਦਰ ਬਣੀ ਹੈਪ ਕਿ੍ਰਕਟ ਅਕੈਡਮੀ ਦੇ ਰਾਜ ਪੱਧਰ ਤੇ 47 ਖਿਡਾਰੀ/ਖਿਡਾਰਣਾਂ ਵੱਖ-ਵੱਖ ਉਮਰ ਵਰਗ ਅੰਦਰ ਹਿੱਸਾ ਬਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਪ ਕਿ੍ਰਕਟ ਅਕੈਡਮੀ ਦੇ ਪ੍ਰਬੰਧਕ ਭਗਤ ਸਿੰੰਘ ਧਾਲੀਵਾਲ ਨੇ ਦੱਸਿਆ ਕਿ ਹੈਪ ਕਿ੍ਰਕਟ ਅਕੈਡਮੀ ਦੇ ਖਿਡਾਰੀ/ਖਿਡਾਰਣਾਂ ਵਲੋਂ ਟੂਰਨਾਮੈਂਟ ਦੌਰਾਨ ਜ਼ੋਨ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕੀਤੀ ਗਈ ਫ਼ਿਰ ਇਹ ਖਿਡਾਰੀ ਰਾਜ ਲਈ ਚੁਣੇ ਗਏ। ਉਨ੍ਹਾਂ ਦੱਸਿਆ ਕਿ 32 ਲੜਕੀਆਂ ਅਤੇ 15 ਲੜਕਿਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਪੂਰਨ ਤਸੱਲੀ ’ਤੇ ਸੁੰਤਸ਼ਟੀ ਹੈ ਕਿ ਬਹੁਤ ਥੋੜ੍ਹੇ ਸਮੇਂ ਅੰਦਰ ਹੈਪ ਕਿ੍ਰਕਟ ਅਕੈਡਮੀ ਨੇ ਆਪਣੀ ਵਿਲੱਖਣ ਪਹਿਚਾਣ ਕਾਇਮ ਕੀਤੀ ਹੈ। ਇਸ ਦਾ ਸਮੁੱਚਾ ਅਕੈਡਮੀ ਅੰਦਰ ਦਿੱਤੀ ਜਾਂਦੀ ਵਿਅਕਤੀਗਤ ਸਿਖਲਾਈ ਅਤੇ ਅਤਿ ਆਧੁਨਿਕ ਮਸ਼ੀਨਾਂ ਦਾ ਕਮਾਲ ਹੈ। ਜਿਨ੍ਹਾਂ ਦੀ ਬਦੌਲਤ ਹੈਪ ਕਿ੍ਰਕਟ ਅਕੈਡਮੀ ਦੇ ਖਿਡਾਰੀ ਹਰ ਪਾਸੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕੈਡਮੀ ਪਾਸ ਤਜਰਬੇਕਾਰ ਕੋਚ ਸਾਹਿਬਾਨ ਦਾ ਵਿਸ਼ੇਸ਼ ਪ੍ਰਬੰਧ ਹੈ। ਉਨ੍ਹਾਂ ਵੱਲੋਂ ਬੜੇ ਸੂਖਮ ਤਰੀਕੇ ਨਾਲ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਦਾ ਉਦੇਸ਼ ਆਉਣ ਵਾਲੇ ਸਮੇਂ ਅੰਦਰ ਦੇਸ਼ ਦੀ ਕਿ੍ਰਕਟ ਲਈ ਉੱਚ ਦਰਜੇ ਦੇ ਖਿਡਾਰੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹੈਪ ਕਿ੍ਰਕਟ ਅਕੈਡਮੀ ਵੱਲੋਂ ਖਿਡਾਰੀਆਂ ਦੀ ਸਹੂਲਤ ਵਾਸਤੇ ਸ਼ਾਮ ਮੌਕੇ ਵਿਸ਼ੇਸ਼ ਸਿਖਲਾਈ ਗਰੁੱਪਾਂ ਵਾਸਤੇ ਬੱਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਸਖ਼ਤ ਮਿਹਨਤ ਕਰਕੇ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਣ ਵਾਸਤੇ ਪ੍ਰੇਰਿਤ ਕੀਤਾ।