ਕੋਟਕਪੂਰਾ, 14 ਸਤੰਬਰ (ਟਿੰਕ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦਾ ਇੱਕ ਵਫਦ ਵੱਲੋਂ ਜ਼ਿਲਾ ਪ੍ਰਧਾਨ ਡਾ. ਅਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੂੰ ਮਿਲਿਆ। ਇਸ ਸਮੇਂ ਉਹਨਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ 51000 ਰੁਪਏ ਦਾ ਚੈੱਕ ਮੁੱਖ ਮੰਤਰੀ ਰਾਹਤ ਫੰਡ ਲਈ ਡਿਪਟੀ ਕਮਿਸ਼ਨਰ ਦੇ ਰਾਹੀ ਹੜ੍ਹ ਪੀੜਤਾਂ ਦੀ ਮੱਦਦ ਲਈ ਦਿੱਤਾ। ਇਸ ਸਮੇਂ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਾਡੀ ਐਸੋਸੀਏਸ਼ਨ ਮਾਨਵਤਾਂ ਦੀ ਭਲਾਈ ਲਈ ਸਮੇਂ-ਸਮੇਂ ’ਤੇ ਮੁਫ਼ਤ ਡਾਕਟਰੀ ਮੁੱਢਲੀ ਸਿਹਤ ਸਹੂਲਤਾਂ ਦੇ ਕੈਂਪ ਲਾਉਂਦੀ ਰਹਿੰਦੀ ਹੈ, ਸਾਡੀ ਯੂਨੀਅਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆਂ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੂਰਨ ਸਹਿਯੋਗ ਦੇ ਰਹੀ ਹੈ। ਇਸ ਸਮੇਂ ਉਹਨਾਂ ਨੂੰ ਆਪਣੀ ਪ੍ਰੈਕਟਿਸ ਦੌਰਾਨ ਆਉਂਦੀਆਂ ਕੁਝ ਮੁਸ਼ਕਿਲਾਂ ਸਬੰਧੀ ਵੀ ਦੱਸਿਆ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਐਸੋਸੀਏਸ਼ਨ ਨੂੰ ਉਹਨਾਂ ਦੇ ਹੱਲ ਦਾ ਪੂਰਨ ਭਰੋਸਾ ਵੀ ਦਿੱਤਾ ਅਤੇ ਹਨ ਪੀੜਤਾਂ ਵਿੱਚ ਪੰਜਾਬ ਸਰਕਾਰ ਦੀ ਸਹਾਇਤਾ ਕਰਨ ’ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਜਗਸੀਰ ਸਿੰਘ, ਡਾ. ਜਸਵਿੰਦਰ ਸਿੰਘ ਖੀਵਾ, ਡਾ. ਸਰਾਜ ਖਾਨ, ਡਾ. ਰਣਜੀਤ ਸਿੰਘ, ਡਾ. ਗੋਪਾਲ ਸਿੰਘ ਕਟਾਰੀਆ, ਡਾ. ਹਰਪਾਲ ਸਿੰਘ, ਵੈਦ ਬਗੀਚਾ ਸਿੰਘ, ਡਾ. ਮੰਦਰ ਸਿੰਘ ਸੰਘਾ, ਡਾ ਸੁਖਮੰਦਰ ਸਿੰਘ, ਅਮਰਜੀਤ ਸਿੰਘ ਲੰਭਵਾਲੀ, ਡਾ. ਬਲਦੇਵ ਸਿੰਘ, ਡਾ. ਸ਼ਾਮ ਸਿੰਘ, ਡਾ. ਸੁਖਚੈਨ ਸਿੰਘ, ਡਾ. ਗੁਰਦੀਪ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।