ਸੰਗਰੂਰ 30 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ,ਬਰਨਾਲ਼ਾ,ਸੁਨਾਮ ਅਤੇ ਮਲੇਰਕੋਟਲਾ ਦੇ ਯੂਨਿਟਾਂ ਵੱਲੋਂ ਅਜ ਹੜ੍ਹ ਪਰਭਾਵਿਤ ਲੋਕਾਂ ਵਾਸਤੇ ਟੈਂਪੂ ਰਾਹੀਂ ਗਰਮ ਕੰਬਲਾਂ ਦੀ ਸੇਵਾ ਗੁਰਦਾਸਪੁਰ ਵਿੱਚ ਗਲੋਬਲ ਸਿੱਖਸ ਦੇ ਵੇਅਰ ਹਾਊਸ ਵਿਖੇ ਭੇਜੀ ਗਈ। ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ ਅਤੇ ਸ਼੍ਰੀ ਸ਼ਾਮ ਸੁੰਦਰ ਕਕੜ ਦੀ ਅਗਵਾਈ ਵਿੱਚ ਵਲੰਟੀਅਰ ਸਾਥੀ ਅਮਰਜੀਤ ਸਿੰਘ ਮਲੇਰਕੋਟਲਾ, ਸ਼੍ਰੀ ਜਗਤਾਰ ਸਿੰਘ ਬਰਨਾਲ਼ਾ, ਸ਼੍ਰੀ ਦਰਸ਼ਨ ਸਿੰਘ ਮਲੇਰਕੋਟਲਾ ਅਤੇ ਜਰਨੈਲ ਸਿੰਘ ਬਰਨਾਲ਼ਾ ਦੀ ਟੀਮ ਨੂੰ ਸ਼੍ਰੀ ਵੀਕੇ ਮਿੱਤਲ, ਸ਼੍ਰੀ ਪੀ ਕੇ ਜਿੰਦਲ, ਸ਼੍ਰੀ ਐਲ ਐਸ ਬਾਂਸਲ, ਸ਼੍ਰੀ ਸ਼ਿਵ ਚਰਨ ਦਾਸ, ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਸੁਰਿੰਦਰ ਪਾਲ ਸ਼੍ਰੀ ਗੁਰਮੇਲ ਸਿੰਘ ਅਤੇ ਸ਼੍ਰੀ ਸੁਖਦੇਵ ਸਿੰਘ ਨੇ ਚਾਹ ਦਾ ਕੱਪ ਪਿਆ ਕੇ ਪੂਨੀਆਂ ਕਲੋਨੀ ਸੰਗਰੂਰ ਤੋਂ ਰਵਾਨਾ ਕੀਤਾ।
