ਕੋਟਕਪੂਰਾ, 3 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹੰਸ ਰਾਜ ਵਿੱਦਿਅਕ ਸੰਸਥਾਵਾਂ, ਬਾਜਾਖਾਨਾ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਰੈਡ ਰਿਬਨ ਕੱਲਬ ਦੇ ਅੰਤਰਗਤ ਪੋਸਟਰ ਮੇਕਿੰਗ ਮੁਕਾਬਲੇ ਲਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਬੀ.ਐਡ ਅਤੇ ਡੀ.ਐਲ.ਐਡ. ਕਲਾਸ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਕਿਰਨਦੀਪ ਕੌਰ (ਡੀ.ਐਲ.ਐਡ), ਦੂਜਾ ਸਥਾਨ ਈਸ਼ਾ ਰਾਣੀ (ਬੀ.ਐਡ) ਅਤੇ ਤੀਜਾ ਸਥਾਨ ਸਰੋਜ ਰਾਣੀ ਅਤੇ ਕਮਲਜੀਤ ਕੌਰ (ਡੀ.ਐਲ.ਐਡ) ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਵਿਸ਼ਵ ਏਡਜ਼ ਦਿਵਸ ਦਾ ਉਦੇਸ਼ ਲੋਕਾਂ ਵਿੱਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਅਤੇ ਉਹਨਾ ਸਭ ਨੇ ਇੱਕ ਜੁਟ ਹੋ ਕੇ ਐਚ.ਆਈ.ਵੀ. ਵਿੱਰੁਧ ਲੜਨ ਲਈ ਅਤੇ ਐਚ.ਆਈ.ਵੀ. ਨਾਲ ਜੂਝ ਰਹੇ ਪੀੜਤ ਲੋਕਾਂ ਦਾ ਸਮਰਥਨ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਦਰਸ਼ਨ ਪਾਲ ਸ਼ਰਮਾਂ, ਸਿੱਖਿਆ ਪ੍ਰੋਗਰਾਮ ਮੈਨੇਜਰ ਡਾ. ਸਮਰਿਤੀ ਸ਼ਰਮਾਂ, ਸਮੂਹ ਬੀ.ਐਡ. ਅਤੇ ਡੀ.ਐਲ.ਐਡ. ਕਾਲਜ ਸਟਾਫ ਹਾਜਰ ਸਨ।
