ਪ੍ਰਭਾਤ ਫੇਰੀ ਤੋਂ ਵਾਪਸ ਘਰ ਨੂੰ ਜਾ ਰਹੀ ਔਰਤ ਨੂੰ ਕੁੱਤਿਆਂ ਨੇ ਨੋਚ ਖਾਧਾ
ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ
ਯੋਗ ਮੁਆਵਜ਼ਾ ਦੇਣ ਦੀ ਮੰਗ
ਸੰਗਰੂਰ 2 ਜਨਵਰੀ (ਮਾਸਟਰ ਪਰਮਵੇਦ/ ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਵਿਚ ਅਵਾਰਾ/ ਬੇਸਹਾਰਾ ਗਊਆਂ /ਸਾਨ੍ਹਾਂ /ਕੁੱਤਿਆਂ ਦੀ ਭਰਮਾਰ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਸੜਕਾਂ ,ਗਲੀ ਮੁਹੱਲਿਆਂ ਵਿੱਚ ਫਿਰ ਰਹੇ ਇਨ੍ਹਾਂ ਦੇ ਟੋਲੇ ਰੋਜ਼ਾਨਾਂ ਲੋਕਾਂ ਨੂੰ ਜ਼ਖ਼ਮੀ ਕਰ/ਮਾਰ ਰਹੇ ਹਨ।
ਪਸ਼ੂਆਂ ਦੇ ਨਾਲ ਨਾਲ ਹੁਣ ਅਵਾਰਾ ਕੁੱਤੇ ਵੀ ਲੋਕਾਂ ਨੂੰ ਵੱਡ/ਕੱਟ ਰਹੇ ਹਨ। ਅਜਿਹੀ ਤਾਜ਼ੀ ਘਟਨਾਂ ਕੱਲ ਹੀ ਵਾਪਰੀ ਹੈ। ਸੁੰਦਰ ਬਸਤੀ ਦੀ ਗਰੀਬ ਔਰਤ ਅਨੀਤਾ ਰਾਣੀ ਪਭਾਤ ਫੇਰੀ ਤੋਂ ਵਾਪਸ ਆਕੇ ਪਰੇਮ ਬਸਤੀ ਵਿਚ ਕੰਮ ਤੇ ਜਾ ਰਹੀ ਸੀ। ਅਵਾਰਾ ਕੁੱਤਿਆਂ ਨੇ ਇਸ ਉਪਰ ਹਮਲਾ ਕਰ ਦਿੱਤਾ, ਬਚਾਅ ਕਰਦਿਆਂ ਕਰਦਿਆਂ ਜਦੋਂ ਇਹ ਡਿੱਗ ਪਈ ਤਾਂ ਕੁੱਤਿਆਂ ਨੇ ਇਸ ਨੂੰ ਬੁਰੀ ਤਰਾਂ ਕੱਟਿਆ, ਅਨੀਤਾ ਰਾਣੀ ਦੀਆਂ ਚੀਕਾਂ ਸੁਣ ਕੇ ਘਰਾਂ ਵਿਚੋਂ ਨਿਕਲੇ ਲੋਕਾਂ ਨੇ ਇਸ ਨੂੰ ਕੁੱਤਿਆਂ ਤੋਂ ਛਡਵਾਇਆ ਗਿਆ।ਅਨੀਤਾ ਦੀਆਂ ਲੱਤਾਂ ਬਾਹਾਂ ਤੇ ਪੰਜ -ਛੇ ਥਾਂ ਵੱਡੇ ਬੁਰਕ ਭਰੇ ਹੋਏ ਸਨ । ਮਹੱਲਾ ਵਾਸੀਆਂ ਨੇ ਤੁਰੰਤ ਇਸ ਨੂੰ ਸਰਕਾਰੀ ਹਸਪਤਾਲ, ਸੰਗਰੂਰ ਵਿਖੇ ਦਾਖਲ ਕਰਵਾਇਆ ਤੇ ਇਲਾਜ ਲਈ ਪੈਸੇ ਵੀ ਇਕੱਠੇ ਕਰ ਕੇ ਦਿੱਤੇ।
ਸ਼ਹਿਰ ਸੰਗਰੂਰ ਵਿਕਾਸ ਮੰਚ ਦੇ ਕਾਰਜਕਾਰੀ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ, ਬਸ਼ੇਸ਼ਰ ਰਾਮ ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਮੁਖੀ ਮਾਸਟਰ ਪਰਮਵੇਦ, ਇਕਾਈ ਸੰਗਰੂਰ ਦੇ ਮੁਖੀ ਸੁਰਿੰਦਰ ਪਾਲ ਉਪਲੀ, ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਸ਼ਹਿਰ ਵਿਚ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੰਗਰੂਰ ਵਿਚ ਨਗਰ ਕੌਂਸਲ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ। ਸ਼ਹਿਰ ਦੀਆਂ ਸਮੱਸਿਆਵਾਂ ਕਾਰਜਸਾਧਕ ਅਫਸਰ ਦੇ ਧਿਆਨ ਵਿਚ ਲਿਆਉਣ ਤੇ ਵੀ ਇੰਨਾ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਅਵਾਰਾ ਪਸ਼ੂਆਂ ਨੂੰ ਫੜਨ ਲਈ ਲੱਖਾਂ ਰੁਪਏ ਖਰਚ ਕੇ ਇਕ ਵਾਹਨ ਕੈਟਲ ਕੈਚਰ ਵੀ ਖਰੀਦਿਆ ਹੋਇਆ ਹੈ, ਪਰ ਕਦੇ ਉਹ ਕੰਮ ਕਰਦਾ ਨਜ਼ਰ ਨਹੀਂ ਆਇਆ। ਸਥਾਨਕ ਸੁਰੱਖਿਅਤ ਆਵਾਜਾਈ ਦੇਣ ਦੀ ਜ਼ਿੰਮੇਵਾਰੀ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਦੀ ਬਣਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਹੈ ਕਿ ਸਥਾਨਕ ਅਵਾਰਾ , ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ/ਬਚਾਉਣਾ ਦੀ ਜ਼ਿੰਮੇਵਾਰੀ ਨਿਯਤ/ਤਹਿ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਮਾੜੀ ਘਟਨਾ ਨਾ ਵਾਪਰੇ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਹੋਵੇ। ਉਨ੍ਹਾਂ ਕੁੱਤਿਆਂ ਦੁਆਰਾ ਬੁਰੀ ਤਰ੍ਹਾਂ ਜ਼ਖ਼ਮੀ ਕੀਤੀ ਔਰਤ ਦੇ ਇਲਾਜ ਦਾ ਖਰਚ ਤੇ ਅਵਾਰਾ ਕੁੱਤਿਆਂ ਵੱਲੋਂ ਕੱਟਣ ਤੇ ਸਰਕਾਰ ਵੱਲੋਂ ਤਹਿ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਹੈ।
ਮੰਚ ਤੇ ਸੁਸਾਇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਅਵਾਰਾ /ਬੇਸਹਾਰਾ ਗਊਆਂ ਤੇ ਸਾਨ੍ਹਾਂ ਨੂੰ ਕੈਟਲ ਕੈਚਰ ਦੀ ਮਦਦ ਨਾਲ ਫ਼ੜ ਕੇ ਗਊਸ਼ਾਲਾਵਾਂ ਵਿਚ ਛੱਡਿਆ ਜਾਵੇ।ਕਾਓ ਸੈਸ ਦੀ ਵਰਤੋਂ ਕੀਤੀ ਜਾਵੇ।ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਬੇਨਤੀ ਕੀਤੀ ਹੈ।

