5 ਜੁਲਾਈ ਨੂੰ ਕਾਨਫ਼ਰੰਸ ਦਾ ਉਦਘਾਟਨ ਡਾ . ਇੰਦਰਬੀਰ ਸਿੰਘ ਨਿਜਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਕਰਨਗੇ । ਪਹਿਲਾਂ ਹੋਈਆਂ 9 ਵਰਲਡ ਪੰਜਾਬੀ ਕਾਨਫ਼ਰੰਸਾਂ ਦੀ ਡਾਕੂਮੇਂਟਰੀ ਦਿਖਾਈ ਜਾਏਗੀ ।
ਹਰਕੀਰਤ ਸਿੰਘ ਡਿਪਟੀ ਮੇਅਰ ਤੇ ਹੋਰ ਕਈ ਰਾਜਨੀਤਕ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ ।ਡਾ . ਸਤਨਾਮ ਸਿੰਘ ਜੱਸਲ ਤੇ ਡਾ . ਆਸਾ ਸਿੰਘ ਘੁੰਮਣ ਮੁੱਖ ਸੁਰ ਭਾਸ਼ਨ ( ਕੀ ਨੋਟ ਸਪੀਚ ) ਦੇਣਗੇ । ਉੱਚ ਹਸਤੀਆਂ ਵੱਲੋਂ ਕਾਨਫ਼ਰੰਸ ਸੰਬੰਧੀ ਵਿਚਾਰ ਪੇਸ਼ ਕੀਤੇ ਜਾਣਗੇ । ਕਾਨਫ਼ਰੰਸ ਦੇ ਵਿਸ਼ਿਆਂ ਨਾਲ ਸਬੰਧਤ ਖੋਜ ਪੱਤਰ ਪਹੁੰਚ ਚੁੱਕੇ ਹਨ । 5, 6 ਤੇ 7 ਜੁਲਾਈ ਨੂੰ ਜਮਾਂ ਕਰਾਏ ਆਪਣੇ ਪੇਪਰਾਂ ਨਾਲ ਸੰਬੰਧਿਤ ਭਾਸ਼ਨ ਦੇਣਗੇ । ਸ . ਗੁਰਬੀਰ ਸਿੰਘ ਸਰੋਂਦ ਕੋ – ਆਰਡੀਨੇਡਰ ਅਕੇਡਮਿਕ ਪਹੁੰਚ ਚੁੱਕੇ ਹਨ । ਡਾ . ਸਾਇਮਾ ਇਰਮ ਤੇ ਡਾ . ਇਕਬਾਲ ਸ਼ਾਹਿਦ ਪਹੁੰਚ ਰਹੇ ਹਨ । ਦੁਨੀਆਂ ਦੇ 25 ਪੰਜਾਬੀ ਲੇਖਕਾਂ ਦਾ ਪੋਸਟਰ ਰਿਲੀਜ਼ ਹੋਵੇਗਾ । 7 ਤਰੀਕ ਨੂੰ 5 ਮਹਾਨ ਸ਼ਖ਼ਸੀਅਤਾਂ ਨੂੰ “ ਸਮਾਜ ਰਤਨ “ ਅਵਾਰਡ ਦਿੱਤਾ ਜਾਵੇਗਾ । ਸੰਸਾਰ ਪ੍ਰਸਿੱਧ ਕਾਮੇਡੀਅਨ ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਆਪਣੇ ਵਿਚਾਰ ਦੇਣਗੇ । ਉਮੀਦ ਹੈ ਕਿ ਪਹਿਲੀਆਂ ਕਾਨਫ਼ਰੰਸਾਂ ਵਾਂਗ ਇਹ ਕਾਨਫ਼ਰੰਸ ਵੀ ਕਾਮਯਾਬ ਹੋਵੇਗੀ । ਇਹ ਸੂਚਨਾ ਰਮਿੰਦਰ ਵਾਲੀਆ ਸਰਪ੍ਰਸਤ ਜਗਤ ਪੰਜਾਬੀ ਸਭਾ ਓਨਟਾਰੀਓ ਨੇ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਜਗਤ ਪੰਜਾਬੀ ਸਭਾ ਓਨਟਾਰੀਓ ।
Leave a Comment
Your email address will not be published. Required fields are marked with *