ਦਸਵੀਂ ’ਚੋਂ ਸੁਪ੍ਰੀਤ ਸਿੱਧੂ ਅਤੇ 12ਵੀਂ ਕਾਮਰਸ ਸਟਰੀਮ ’ਚੋਂ ਨਸੀਬ ਕੌਰ ਦਾ ਪਹਿਲਾ ਸਥਾਨ
ਕੋਟਕਪੂਰਾ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੀ.ਬੀ.ਐੱਸ.ਈ. ਵੱਲੋਂ ਐਲਾਨੇ ਨਤੀਜਿਆਂ ’ਚ ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ’ਚ ਨਾਮਣਾ ਖੱਟਿਆ ਹੈ। ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਗੁਰੂਕੁਲ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਨਦਾਰ ਰਿਹਾ, ਲਈ ਦਸਵੀਂ ਜਮਾਤ ਦੇ ਵਿਦਿਆਰਥੀਆਂ ’ਚੋਂ ਸੁਪ੍ਰੀਤ ਸਿੱਧੂ ਨੇ ਪਹਿਲਾ, ਰਣਬੀਰ ਸਿੰਘ ਨੇ ਦੂਜਾ ਅਤੇ ਦਿਲਨਾਜ ਕੌਰ ਸੰਧੂ ਨੇ ਤੀਜਾ, ਬਾਰਵੀਂ ਜਮਾਤ ਦੀ ਕਾਮਰਸ ਸਟਰੀਮ ’ਚੋਂ ਨਸੀਬ ਕੌਰ ਨੇ ਪਹਿਲਾ, ਹਰਮਨ ਸਿੰਘ ਗਿੱਲ ਨੇ ਦੂਜਾ ਅਤੇ ਗੁਰਲੀਨ ਕੌਰ ਹੇਅਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿੱਥੇ ਸਾਇੰਸ ਸਟਰੀਮ ’ਚੋਂ ਕਰੀਮਾ ਮਲਿਕ ਨੇ ਪਹਿਲਾ, ਸਾਗਰਿਕਾ ਨੇ ਦੂਜਾ ਅਤੇ ਪਰਵਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਉੱਥੇ ਹੀ ਆਰਟਸ ਸਟਰੀਮ ’ਚੋਂ ਗੁਰਨੂਰ ਸਿੰਘ ਗਿੱਲ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ ਅਤੇ ਕਿਰਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਇਹਨਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੇ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ, ਉੱਥੇ ਹੀ ਆਪਣੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਕਰਵਾਇਆ। ਇਸ ਖੁਸ਼ੀ ਦੇ ਮੌਕੇ ਨੂੰ ਸਾਂਝਾ ਕਰਨ ਲਈ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਵਲੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਸਮਰੋਹ ’ਚ ਆਏ ਹੋਏ ਸਾਰੇ ਵਿਦਿਆਰਥੀ ਅਤੇ ਮਾਪਿਆਂ ਦਾ ਸਮੂਹ ਸਟਾਫ ਵਲੋਂ ਸਵਾਗਤ ਕੀਤਾ ਗਿਆ, ਜਿੱਥੇ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਸਾਰੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਮਾਪਿਆਂ ਨੂੰ ਨਿੱਕੀ ਜਿਹੀ ਪਾਰਟੀ ਦੇ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਇਸ ਖੁਸ਼ੀ ਦੇ ਮੌਕੇ ’ਤੇ ਧਵਨ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਜਿਹੇ ਬੱਚੇ ਜਿੱਥੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ, ਉੱਥੇ ਹੀ ਸੰਸਥਾ ਦਾ ਨਾਮ ਰੌਸ਼ਨ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਨਾਲ ਹੀ ਨਾਲ ਉਹਨਾਂ ਨੇ ਭਵਿੱਖ ’ਚ ਮਾਪਿਆਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਨਿਰਧਾਰਿਤ ਕੀਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਧਵਨ ਕੁਮਾਰ ਨੇ ਇਸ ਜਸ਼ਨ ਦੇ ਮੌਕੇ ’ਤੇ ਇਕੱਠੇ ਹੋਏ ਸਮੂਹ ਅਧਿਆਪਕ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਮਾਪਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਪ੍ਰਬੰਧਕੀ ਕਮੇਟੀ, ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਉੱਥੇ ਹੀ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਕਰਵਾਏ ਸਮਾਗਮ ਲਈ ਧੰਨਵਾਦ ਵੀ ਕੀਤਾ।