ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਬਣ ਚੁੱਕੀ ਰਾਜਿੰਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਮੈਂਟ ਵਲੋਂ ਨੀਲਮ ਨੋਵਾ ਥੀਏਟਰ ਵਿੱਚ 100 ਫੀਸਦੀ ਨਤੀਜੇ ਆਉਣ ’ਤੇ ਸਮੂਹ ਸਟਾਫ ਦਾ ਪਹਿਲੇ ਸਮੈਸਟਰ ’ਚ ਇਹ ਦਿਖਾਉਣ ਤੋਂ ਬਾਅਦ ਧੰਨਵਾਦ ਕਰਦਿਆਂ ਅਰਦਾਸ ਫਿਲਮ ਦਿਖਾਈ ਗਈ। ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਜੀ ਨੇ ਕਿਹਾ ਕਿ ਅਰਦਾਸ ਫਿਲਮ ਵਿਚ ਨਾ ਸਿਰਫ ਸਰਬੱਤ ਦਾ ਭਲਾ ਦਿਖਾਇਆ ਗਿਆ, ਸਗੋਂ ਨੈਤਿਕ ਕਦਰਾਂ-ਕੀਮਤਾਂ ਦਿਖਾ ਕੇ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਅਤੇ ਆਪਸ ਵਿੱਚ ਪਿਆਰ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਸਮੁੱਚੇ ਸਟਾਫ ਨੇ ਇਸ ਫਿਲਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੀ ਡਾਇਰੈਕਟਰ ਮੈਡਮ ਸੀਮਾ ਸ਼ਰਮਾ, ਪਿ੍ਰੰਸੀਪਲ ਮੈਡਮ ਅਮਨਦੀਪ ਕੌਰ ਬਰਾੜ ਸਮੇਤ ਸਮੁੱਚਾ ਸਟਾਫ ਵੀ ਹਾਜਰ ਸੀ।