
ਫ਼ਰੀਦਕੋਟ 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਆਗਮਨ ਪੁਰਬ ਦੀ ਸ਼ੁਰੂਆਤ ਕੀਤੀ।
ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਰ ਸਾਲ ਦੀ ਇਸ ਸਾਲ ਸਾਡਾ ਕੈਂਪ 11 ਸਤੰਬਰ ਅਤੇ 18 ਸਤੰਬਰ ਤੋਂ ਲੈਕੇ 25 ਸਤੰਬਰ ਤੱਕ ਲਗਾਏ ਗਏ । ਇਹਨਾਂ ਕੈਂਪਾਂ ਵਿੱਚ ਵਿਸ਼ੇਸ਼ ਯੋਗਦਾਨ “ਮਹਾਕਾਲ ਸਵਰਗ ਧਾਮ ਸੇਵਾ ਸੋਸਾਇਟੀ ਫ਼ਰੀਦਕੋਟ” ਅਤੇ “ਭਾਰਤੀ ਰੈੱਡ ਕਰਾਸ ਫ਼ਰੀਦਕੋਟ” ਵਲੋ ਯੋਗਦਾਨ ਦਿੱਤਾ ਗਿਆ । ਇਹਨਾਂ ਕੈਂਪਾਂ ਵਿੱਚ ਕੁੱਲ ਬਲੱਡ ਯੂਨਿਟ 1015 ਇੱਕਤਰ ਕੀਤੇ ਗਏ। ਬਾਬਾ ਫ਼ਰੀਦ ਜੀ ਬਲੱਡ ਸੇਵਾ ਸੋਸਾਇਟੀ ਵਲੋਂ ਫ਼ਰੀਦਕੋਟ ਨਿਵਾਸੀਆਂ ਦਾ ਤੇ ਸੇਵਾ ਸੋਸਾਇਟੀਆਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਏਨਾਂ ਖੂਨਦਾਨ ਕੈਂਪਾਂ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੀ ਟੀਮ, ਸਿਵਲ ਹਸਪਤਾਲ ਫ਼ਰੀਦਕੋਟ, ਕੋਟਕਪੂਰਾ ਤੇ ਫਿਰੋਜ਼ਪੁਰ ਅਤੇ ਅਮ੍ਰਿਤਸਰ ਟੀਮਾਂ ਪਹੁੰਚੀਆਂ।
ਇਹਨਾਂ ਸੇਵਾਦਾਰਾਂ ਦੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ , ਗੁਰਦੇਵ ਸਿੰਘ ਗੋਲੇਵਾਲਾ ਮੀਤ ਪ੍ਰਧਾਨ, ਸੁਖਵੀਰ ਸਿੰਘ ਰੱਤੀ ਰੋੜੀ ਜਰਨਲ ਸਕੱਤਰ ,ਸਤਨਾਮ ਸਿੰਘ ਮਗੇੜਾ ਖਜਾਨਚੀ, ਸ਼ਿਵਨਾਥ ਦਰਦੀ ਪ੍ਰੈਸ ਸਕੱਤਰ,ਗੁਰਸੇਵਕ ਸਿੰਘ ਸਲਾਹਕਾਰ,ਜੱਸੀ ਸਿੰਘ ਥਾ ਮੌੜ ਮਨੇਜਰ, ਡਾ.ਦਲਜੀਤ ਸਿੰਘ ਡੱਲੇਵਾਲ ਮਨੇਜਰ,ਸਵਰਾਜ ਸਿੰਘ ਸਟੋਕ ਮਨੇਜਰ, ਅਰਸ਼ਦੀਪ ਸਿੰਘ ਮਾਟੀ, ਦਵਿੰਦਰ ਸਿੰਘ ਮੰਡ,ਗੁਰਨੂਰ ਸਿੰਘ ਧਾਲੀਵਾਲ,ਅਰਮਾਨ ਸਿੰਘ ਸਰਾਂ,ਕਰਨ ਸਿੰਘ ਭੋਲੂ, ਮਾਸਟਰ ਹਰਜੀਤ ਸਿੰਘ ,ਹਰਗੁਣ ਛਾਬੜਾ,ਕਾਕਾ ਖਾਰਾ,ਗੁਰਸ਼ਰਨ ਖਾਰਾ,ਜਸਕਰਨ ਸਿੰਘ ਫਿੱਡੇ, ਜੈ ਦੀਪ ਸਿੰਘ, ਪਾਲਾ ਸਿੰਘ,ਬਿੱਲਾ , ਮਨਤਾਰ ਸਿੰਘ , ਡਾ.ਭਲਿੰਦਰ ਸਿੰਘ ,ਪ੍ਰਿੰਸ, ਮੌਂਗਾ, ਗਰਦੋਰ ਸਿੰਘ ਦਾਨਾਰੋਮਾਣਾ,ਅਕਾਸ਼ ਮੋਟਾ,ਗੁਰਪੀਤ ਸਿੰਘ ,ਅਤਰ ਸਿੰਘ ,ਗਿੱਲ ਟੀਮ,ਸਾਹਿਲ ਢਿੱਲਵਾਂ,ਸਤਨਾਮ ਸਿੰਘ ਚੈਪ,ਅਪ੍ਰਸਪਰੀਤ ਸਿੰਘ,ਸਿਮਰਨ ਮੁਦਕੀ, ਭੋਲੂ ਚੋਪੜਾ , ਨਿਸ਼ਾਨਦੀਪ ਸਿੰਘ , ਨਵਦੀਪ ਸਿੰਘ ਮਿਤੀ, ਮਿਲਨ ,ਮਹਿਕ ,ਅਮਨਦੀਪ ਸਿੰਘ ਨੌ ਕਿਲ੍ਹਾ ।