ਆਓ ਖੂਨਦਾਨ ਕਰਕੇ ਸੇਵਾ ਕਮਾਈਏ ਅਤੇ ਅਨੇਕਾਂ ਹੀ ਅਨਮੋਲ ਜ਼ਿੰਦਗੀਆਂ ਬਚਾਈਏ- ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ
ਈਸਪੁਰ 12 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਉੱਘੇ ਸਮਾਜ ਸੇਵੀ ਅਤੇ ਲੇਖਕ ਮਹਿੰਦਰ ਸੂਦ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਸੱਚਖੰਡ ਦੁੱਧਾਧਾਰੀ ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਪਿੰਡ ਈਸਪੁਰ (ਹੁਸ਼ਿਆਰਪੁਰ) ਵਿਖੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਮਿਤੀ 14 ਜਨਵਰੀ 2025 ਦਿਨ ਮੰਗਲਵਾਰ ਨੂੰ ਮਾਘੀ ਸਲਾਨਾ ਜੋੜ ਮੇਲੇ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਯੂਥ ਬਲੱਡ ਡੋਨਰਸ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਇਸ ਮੌਕੇ 108 ਸੰਤ ਹਰਵਿੰਦਰ ਦਾਸ ਜੀ ਨੇ ਸਮੂਹ ਨੌਜਵਾਨਾਂ ਨੂੰ ਸੱਚ ਦੇ ਰਾਹ ਤੇ ਚੱਲਦੇ ਹੋਏ ਖੂਨਦਾਨ ਕਰਨ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਨਾਲ ਇੱਕ ਇੰਨਸਾਨ ਦੂਸਰੇ ਇੰਨਸਾਨ ਦੀ ਕੀਮਤੀ ਜ਼ਿੰਦਗ਼ੀ ਬਚਾ ਸਕਦਾ ਹੈ।ਇਸ ਲਈ ਅਜਿਹੇ ਪੁੰਨ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ।
