ਲੁਧਿਆਣਾਃ 15 ਮਾਰਚ(ਵਰਲਡ ਪੰਜਾਬੀ ਟਾਈਮਜ਼)
ਅਦਬੀ ਸਾਂਝ ਰੱਖਣ ਵਾਲੇ ਪਿਆਰੇ ਦੋਸਤਾਂ-ਮਿੱਤਰਾਂ ਦੇ ਮਿਲ ਬੈਠਣ ਲਈ ਇੱਕ ਸਾਹਿੱਤਕ-ਮਿਲਣੀ ਦਾ ਆਯੋਜਨ 16 ਮਾਰਚ 2025 ਨੂੰ 11:00 ਵਜੇ “ਪੈਰਾਡਾਈਜ਼ ਫ਼ਾਰਮ ਹਾਊਸ” ਪੱਦੀ ਖਾਲਸਾ ਫਗਵਾੜਾ ਵਿਖੇ ਕੀਤਾ ਜਾ ਰਿਹਾ ਹੈ।
ਇਸ ਮਿਲਣੀ ਵਿੱਚ ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਢੁਡੀਕੇ, ਸਤਨਾਮ ਸਿੰਘ ਮਾਣਕ,ਮੋਤਾ ਸਿੰਘ ਸਰਾਏ, ਗੁਰਭਜਨ ਸਿੰਘ ਗਿੱਲ,ਤਲਵਿੰਦਰ ਮੰਡ, ਸੁਖਵਿੰਦਰ ਅੰਮ੍ਰਿਤ, ਤ੍ਰਿਲੋਚਨ ਲੋਚੀ, ਮਨਜਿੰਦਰ ਧਨੋਆ, ਬਲਵਿੰਦਰ ਸੰਧੂ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਡਾ. ਸ਼ਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਤਰਨਜੀਤ ਸਿੰਘ ਕਿੰਨੜਾ ਸੰਪਾਦਕ ਸੰਗੀਤ ਦਰਪਨ,ਸਰਬਜੀਤ ਸਿੰਘ ਲੁਬਾਣਾ, ਡਾ. ਕੰਵਲ ਭੱਲਾ, ਡਾ.ਨਿਰਮਲ ਜੌੜਾ, ਸੁਸ਼ੀਲ ਦੁਸਾਂਝ,ਸਤਿੰਦਰਪਾਲ ਸਿੰਘ ਸਿੱਧਵਾਂ, ਦਰਸ਼ਨ ਬੁੱਟਰ ਅਤੇ ਹੋਰ ਸਤਿਕਾਰਯੋਗ ਹਸਤੀਆਂ ਇਸ ਮਿੱਤਰ ਮਿਲਣੀ ਵਿੱਚ ਸਾਹਿਤਕ ਅਤੇ ਵਿਚਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ ਸ਼ਿਰਕਤ ਕਰਨਗੀਆਂ।ਇਹ ਜਾਣਕਾਰੀ ਗੁਰਮੀਤ ਸਿੰਘ ਪਲਾਹੀ ਡਾ. ਲਖਵਿੰਦਰ ਸਿੰਘ ਜੌਹਲ , ਰਵਿੰਦਰ ਸਿੰਘ ਚੋਟ ਤੇ ਸੁਲੱਖਣ ਸਿੰਘ ਜੌਹਲ ਨੇ ਦਿੱਤੀ।
