ਫਰੀਦਕੋਟ 3 ਅਕਤੂਬਰ , ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ 18ਵਾਂ ਸੂਬਾ ਪੱਧਰੀ ਰਾਜ ਪੁਰਸਕਾਰ ਸਮਾਰੋਹ -2025 ਅਕਤੂਬਰ ਮਹੀਨੇ ਵਿੱਚ ਲਵ ਪੰਜਾਬ ਫਾਰਮ ਕੋਟਕਪੂਰਾ ਵਿਖੇ ਕਰਵਾਇਆ ਜਾਵੇਗਾ ।
ਇੱਥੇ ਵਰਨਨ ਯੋਗ ਹੈ ਕਿ ਪਹਿਲਾਂ ਇਹ ਸਮਾਰੋਹ 10 ਸਤੰਬਰ 2025 ਲਈ ਨਿਰਧਾਰਤ ਸੀ, ਪਰ ਪੰਜਾਬ ਵਿੱਚ ਆਈ ਭਿਆਨਕ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਲੋਕਾਂ ਨਾਲ ਹਮਦਰਦੀ ਤੇ ਸਹਿਭਾਗਤਾ ਪ੍ਰਗਟਾਉਂਦੇ ਹੋਏ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਮੁੜ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ,ਅਕਤੂਬਰ ਮਹੀਨੇ ਚ ਹੀ ਤਰੀਕ ਜਲਦੀ ਘੋਸ਼ਿਤ ਕੀਤੀ ਜਾਵੇਗੀ।
ਇਕ ਅਹਿਮ ਮੀਟਿੰਗ ਵਿੱਚ, ਜਿਸ ਦੀ ਅਗਵਾਈ ਕੌਂਸਲ ਦੇ ਮੁੱਖ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ, ਆਈਐਫਐਸ ( ਰਿਟਾਇਰਡ ),
ਸੰਸਥਾ ਦੇ ਸੰਸਥਾਪਕ ਡਾਇਰੈਕਟਰ ਪ੍ਰੋਫੈਸਰ ਭੋਲਾ ਯਮਲਾ, ਅਸ਼ੋਕ ਵਿੱਕੀ ਕੌਮੀ ਕਨਵੀਨਰ ਮੀਡੀਆ ਤੇ ਆਈਟੀ ਸੈਲ, ਇਕਬਾਲ ਸਿੰਘ ਸਹੋਤਾ ਕੌਮੀ ਕਨਵੀਨੀਅਰ ਸਾਹਿਤ ਅਤੇ ਭਾਸ਼ਾ ਸੈੱਲ ਹੋਰਾਂ ਨੇ ਕੀਤੀ, ਸਮਾਰੋਹ ਨਾਲ ਸੰਬੰਧਿਤ ਯੋਜਨਾਵਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਮੀਟਿੰਗ ਦੇ ਮੁੱਖ ਫ਼ੈਸਲੇ ਲਏ ਗਏ ਇਸ ਸਾਲ ਵੀ ਰਾਜ ਪੱਧਰ ’ਤੇ ਚੁਣੇ ਹੋਏ ਕਲਾਕਾਰਾਂ, ਸੰਗੀਤਕਾਰਾਂ, ਸਾਹਿਤਕਾਰਾਂ, ਸੱਭਿਆਚਾਰਕ ਕਾਰਕੁਨਾਂ, ਸਮਾਜ ਸੇਵੀਆਂ ਅਤੇ ਯੁਵਕ-ਯੁਵਤੀਆਂ ਨੂੰ ਰਾਜ ਪੁਰਸਕਾਰਾਂ ਨਾਲ ਨਵਾਜਿਆ ਜਾਵੇਗਾ।
ਸਮਾਰੋਹ ਦੌਰਾਨ ਪੰਜਾਬ ਦੀ ਲੋਕ ਸੱਭਿਆਚਾਰ, ਲੋਕ ਗਾਇਕੀ ਅਤੇ ਰਵਾਇਤੀ ਕਲਾਵਾਂ ਨੂੰ ਵਿਸ਼ੇਸ਼ ਰੂਪ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
ਨਵੀਂ ਪੀੜ੍ਹੀ ਦੇ ਯੁਵਾ ਪ੍ਰਤਿਭਾਸ਼ਾਲੀਆਂ ਨੂੰ ਮੰਚ ਪ੍ਰਦਾਨ ਕਰਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸਾਹਿਤ ਅਤੇ ਭਾਸ਼ਾ ਸੈੱਲ ਦੇ ਕੌਮੀ ਕਨਵੀਨਰ ਸ੍ਰੀ ਇਕਬਾਲ ਸਿੰਘ ਸਹੋਤਾ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਦੇ ਸਮਾਰੋਹ ਵਿੱਚ ਚਾਰ ਨਵੀਆਂ ਪੁਸਤਕਾਂ ਸੰਸਥਾ ਵੱਲੋਂ ਲੋਕ ਅਰਪਣ ਕੀਤੀਆਂ ਜਾਣਗੀਆਂ।
ਮੀਡੀਆ ਸੈੱਲ ਦੇ ਕੌਮੀ ਕਨਵੀਨਰ ਸ੍ਰੀ ਅਸ਼ੋਕ ਵਿੱਕੀ ਨੇ ਕਿਹਾ ਕਿ ਸਮਾਰੋਹ ਨੂੰ ਵਿਆਪਕ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਰਾਹੀਂ ਵਿਸ਼ੇਸ਼ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ।
ਪ੍ਰੋ. ਭੋਲਾ ਯਮਲਾ ਣੇ ਕਿਹਾ ਕਿ ਇਹ ਸਮਾਰੋਹ ਕੇਵਲ ਸਨਮਾਨ ਦਾ ਮੰਚ ਹੀ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ, ਨਵੀਂ ਪੀੜ੍ਹੀ ਨੂੰ ਜੋੜਨ ਅਤੇ ਸਮਾਜ ਸੇਵਾ ਦੇ ਜਜ਼ਬੇ ਨੂੰ ਵਧਾਉਣ ਦਾ ਇਕ ਵਿਲੱਖਣ ਯਤਨ ਹੈ।