‘ਕਰਤਾਰ ਸਟੀਲ ਇੰਡਸਟਰੀ’ ਅਤੇ ‘ਢੋਡਾ ਹਾਊਸ’ ਵਿੱਚ ਖੇਡਿਆ ਫਾਈਨਲ ਮੁਕਾਬਲਾ
‘ਕਰਤਾਰ ਸਟੀਲ ਇੰਡਸਟਰੀ’ ਦੀ ਟੀਮ ਨੇ ਢੋਡਾ ਹਾਊਸ ਦੀ ਟੀਮ ਨੂੰ ਹਰਾ ਕੇ ਜਿੱਤ ਕੀਤੀ ਪ੍ਰਾਪਤ
ਮੁੱਖ ਮਹਿਮਾਨ ਪੁੱਜੇ ਕਿੱਕੀ ਢਿੱਲੋਂ ਨੇ ਜੇਤੂ ਟੀਮ ਨੂੰ ਕੀਤਾ ਸਨਮਾਨਿਤ
ਮੈਨ ਆਫ ਦੀ ਸੀਰੀਜ ਅੰਕੁਸ਼ ਗਰਗ, ਵਧੀਆ ਬੈਟਸਮੈਨ ਕਾਂਤੀ ਸਰਾਂ ਅਤੇ ਬੈਸਟ ਬਾਲਰ ਦਾ ਐਵਾਰਡ ਅਰਸ਼ ਮਾਨ ਨੂੰ ਮਿਲਿਆ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡਾਂ ਸਾਡੀ ਜ਼ਿੰਦਗੀ ਦਾ ਆਨਿਖੜਵਾਂ ਅੰਗ ਹਨ, ਜੋ ਸਾਨੂੰ ਸਿਹਤ ਸੁਧਾਰ ਦੇ ਨਾਲ-ਨਾਲ ਨਿਰਦੇਸ਼ਤਾਂ ਅਤੇ ਜਿੱਤ ਹਾਰ ਬਰਦਾਸ਼ਤ ਕਰਨਾ ਵੀ ਸਿਖਾਉਂਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀ ਕੁਸ਼ਲਦੀਪ ਸਿੰਘ ਢਿੱਲੋ ਸਾਬਕਾ ਵਿਧਾਇਕ ਫਰੀਦਕੋਟ ਨੇ ਏਸ਼ੀਅਨ ਸੁਪਰਸਪੈਸ਼ਲਿਟੀ ਹਸਪਤਾਲ ਕੱਪ ਦੇ ਸਮਾਪਤੀ ਸਮਾਰੋਹ ਦੌਰਾਨ 20-20 ਕ੍ਰਿਕਟ ਗਰਾਊਂਡ ਸੰਧਵਾਂ ਵਿਖੇ ਕਹੇ। ਉਹਨਾਂ ਖੇਡਣ ਵਾਲੇ ਸਾਰੇ ਖਿਡਾਰੀਆਂ, ਕੱਪ ਸਪਾਂਊਸਰ ਅਤੇ ਟੀਮ ਸਪਾਂਊਸਰ ਨਾਲ ਗਰਾਊਂਡ ਬਣਾਉਣ ਵਾਲੇ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਨੌਕਰੀ ਪੇਸ਼ਾ ਅਤੇ ਕਾਰੋਬਾਰੀ ਆਪਣੀ ਮਾਨਸਿਕ ਤੰਦਰੁਸਤੀ ਲਈ ਇੱਥੇ ਰਾਤ ਦੇ ਮੈਚ ਖੇਡ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪੁੱਜੇ ਮਹਿਮਾਨ ਰਿਸ਼ਭ ਜੈਨ ਪ੍ਰਧਾਨ ਵਪਾਰ ਮੰਡਲ ਅਤੇ ਜੈਨ ਸਭਾ ਫਰੀਦਕੋਟ ਨੇ ਕਿਹਾ ਕਿ ਆਪਣੇ ਇਲਾਕੇ ਵਿੱਚ ਇਸ ਤਰ੍ਹਾਂ ਦਾ ਰਾਤ ਨੂੰ ਖੇਡਣ ਵਾਲਾ ਗਰਾਊਂਡ ਬਣਾਉਣਾ ਇੱਕ ਨਿਵੇਕਲਾ ਉਪਰਾਲਾ ਹੈ ਅਤੇ ਇਹ ਸਟੇਡੀਅਮ ਦੀ ਪਿੱਚ, ਘਾਹ ਅਤੇ ਲਾਈਟਾਂ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟ ਸਟੇਡੀਅਮ ਦਾ ਭੁਲੇਖਾ ਪਾਉਂਦੀਆਂ ਹਨ। ਇਸ ਸਮੇਂ ਗਰਾਊਂਡ ਦੇ ਮੁਖੀ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਇਸ 5ਵੇਂ ਏਸ਼ੀਅਨ ਸੁਪਰਸਪੈਸ਼ਲਿਟੀ ਹਸਪਤਾਲ ਕੱਪ ਵਿੱਚ 10 ਟੀਮਾਂ ਨੇ ਭਾਗ ਲਿਆ, ਲਗਭਗ ਦੋ ਮਹੀਨੇ ਚੱਲੇ ਇਸ ਰਾਤ ਦੇ ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲਾ ‘ਕਰਤਾਰ ਸਟੀਲ ਇੰਡਸਟਰੀ’ ਅਤੇ ‘ਢੋਡਾ ਹਾਊਸ’ ਵਿੱਚ ਖੇਡਿਆ ਗਿਆ। ਢੋਡਾ ਹਾਊਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿੱਚ ਕੇਵਲ 154 ਰਨ ਬਣਾ ਕੇ ਹੀ ਆਲਆਊਟ ਹੋ ਗਏ, ਜਦਕਿ ਕਰਤਾਰ ਸਟੀਲ ਨੇ ਇਸ ਸਕੋਰ ਦਾ ਪਿੱਛਾ ਕਰਦਿਆਂ ਕੇਵਲ 16.5 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ ਇਹ ਅੰਕੜਾ ਪਾਰ ਕਰਕੇ ਟੂਰਨਾਮੈਂਟ ’ਤੇ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਗਰਾਉਂਡ ਮੈਨੇਜਰ ਸੁੱਖਾ ਸ਼ਰਮਾ ਨੇ ਦੱਸਿਆ ਕਿ ਇਸ ਰਾਤ ਵਾਲੇ ਕਾਸਕੋ ਟੂਰਨਾਮੈਂਟ ਵਿੱਚ ਕੇਵਲ ਸਿਹਤ ਸੰਭਾਲ ਅਤੇ ਅਤੇ ਨੌਜਵਾਨਾਂ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਖੇਡਦੇ ਹਨ। ਇਸ ਟੂਰਨਾਮੈਂਟ ਟੂਰਨਾਮੈਂਟ ਵਿੱਚ ਮੈਨ ਆਫ ਦੀ ਸੀਰੀਜ ਅੰਕੁਸ਼ ਗਰਗ, ਵਧੀਆ ਬੈਟਸਮੈਨ ਕਾਂਤੀ ਸਰਾਂ ਅਤੇ ਬੈਸਟ ਬਾਲਰ ਦਾ ਐਵਾਰਡ ਅਰਸ਼ ਮਾਨ ਨੇ ਪ੍ਰਾਪਤ ਕੀਤਾ। ਇਸ ਸਮੇਂ ਕੱਪ ਸਪਾਂਊਸਰ ਸ਼੍ਰੀ ਸੰਨੀ ਜੀ, ਕਰਤਾਰ ਸਟੀਲ ਇੰਡਸਟਰੀ ਦੇ ਮਾਲਕ ਸਵਰਨ ਸਿੰਘ ਵਿਰਦੀ ਅਤੇ ਢੋਡਾ ਹਾਊਸ ਦੇ ਵਰੁਨ ਢੋਡਾ ਅਤੇ ਕੁਲਦੀਪ ਸਿੰਘ ਟੋਨੀ, ਅੰਪਾਇਰ ਸਰਬਜੀਤ ਸਿੰਘ, ਪਿੰਕੂ ਛਾਬੜਾ ਕਮੈਂਟਰੀ ਵਿੱਚ ਸਿਮੂ ਸਿੰਘ ਢਿੱਲੋ, ਹੈਪੀ ਸਿੰਘ ਸਰਾਂ ਅਤੇ ਸਕੋਰਰ ਦੀ ਡਿਊਟੀ ਪੰਕਜ ਮਹਿਰਾ ਨੇ ਨਿਭਾਈ। ਇਸ ਸਮੇਂ ਫਾਈਨਲ ਮੈਚ ਦੇਖਣ ਸਮੇਂ ਸੈਂਕੜੇ ਕ੍ਰਿਕਟ ਪ੍ਰੇਮੀ ਹਾਜ਼ਰ ਸਨ।