
ਲੁਧਿਆਣਾ 18 ਜੂਨ (ਵਰਲਡ ਪੰਜਾਬੀ ਟਾਈਮਜ਼)
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ‘ਅਦਾਰਾ ਪੰਜਾਬ ਸੋਚਦਾ’ ਅਤੇ ਉਮਰਾਂ ਦੀ ਸਾਂਝ ਮੰਚ’ ਵੱਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੇ ਬਾਰੇ ‘ਅਦਾਰਾ ਪੰਜਾਬ ਸੋਚਦਾ’ ਦੇ ਕਨਵੀਨਰ ਗੁਰਮੀਤ ਸਿੰਘ ਘਣਗਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਜਸਵੀਰ ਸਿੰਘ, ‘ਅਦਾਰਾ ਪੰਜਾਬ ਸੋਚਦਾ’ ਦੇ ਮੁੱਖੀ ਪ੍ਰਗਟ ਸਿੰਘ ਗਿੱਲ ਬਾਗੀ (ਅਸਟ੍ਰੇਲੀਆ), ‘ਉਮਰਾਂ ਦੀ ਸਾਂਝ ਸਾਹਿਤਕ ਮੰਚ’ ਦੀ ਪ੍ਰਧਾਨ ਇੰਦਰਜੀਤ ਕੌਰ ਵਡਾਲਾ ਅਤੇ ਹਰਕੰਵਲ ਸਿੰਘ ਮੈਣੀ (ਸਵਰਗੀ) ਦੀ ਪਤਨੀ ਸ਼੍ਰੀਮਤੀ ਅਮਨਦੀਪ ਕੌਰ ਸੋਢੀ ਸ਼ਾਮਲ ਹੋਏ। ਗੁਰਮੀਤ ਸਿੰਘ ਘਣਗਸ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਦੁਆਰਾ ਸੰਪਾਦਿਤ, ਸੌ ਸ਼ਾਇਰਾਂ ਦੇ ਸਾਂਝੇ ਕਾਵਿ ਸੰਗ੍ਰਹਿ ‘ਕਲਮਾਂ ਬੋਲਦਿਆਂ’ ਬਾਰੇ ਪ੍ਰਗਟ ਸਿੰਘ ਗਿੱਲ ਬਾਗੀ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਨੇ ਕਿਹਾ ਕਿ ਪੰਜਾਬ ਦੇ ਕਈ ਅਣਗੌਲੇ, ਕਈ ਨਵੇਂ ਉੱਭਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਜੋਂ ਇਹ ਯਤਨ ਕੀਤਾ ਗਿਆ ਹੈ। ਹਰਕੰਵਲ ਸਿੰਘ ਮੈਣੀ (ਸਵਰਗੀ) ਦੀ ਪੁਸਤਕ ‘ਯਾਦਾਂ ਦੀ ਪੈੜ’ ਬਾਰੇ ਪ੍ਰਗਟ ਸਿੰਘ ਗਿੱਲ ਬਾਗੀ ਨੇ ਕਿਹਾ ਕਿ ਹਰਕੰਵਲ ਸਿੰਘ ਮੈਣੀ ਇੱਕ ਉੱਚਪਾਏ ਦਾ ਅਗਾਂਹਵਧੂ ਅਤੇ ਜ਼ਿੰਦਗੀ ਦੇ ਸੁਪਨੇ ਵੇਖਣ ਵਾਲਾ ਸ਼ਾਇਰ ਸੀ। ਮੈਂ ਆਪਣੇ ਸਦੀਵੀ ਵਿਛੜ ਗਏ ਸਾਥੀ ਦੀਆਂ ਰਚਨਾਵਾਂ ਨੂੰ ਸਾਂਭ ਕੇ ਇੱਕ ਕਿਤਾਬ ਰੂਪ ਵਿਚ ਸ਼ਰਧਾਂਜਲੀ ਭੇਂਟ ਕੀਤੀ ਹੈ। ਰਮਿੰਦਰ ਸਿਘ ਅੰਬਰਸਰੀ ਨੇ ਆਪਣੀ ਪੁਸਤਕ ‘ਔਕਾਤ’ ਦੀ ਜਾਣਪਛਾਣ ਕਰਵਾਂਉਂਦਿਆਂ, ਰਚਨ ਪ੍ਰਕ੍ਰਿਆ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਤਿੰਨੇ ਪੁਸਤਕਾਂ ਨੂੰ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤਾ। ‘ਉਮਰਾਂ ਦੀ ਸਾਂਝ’ ਮੰਚ’ ਦੀ ਪ੍ਰਧਾਨ ਇੰਦਰਜੀਤ ਕੌਰ ਵਡਾਲਾ ਨੇ ਕਿਹਾ ਕਿ ਦੋਵੇਂ ਮੰਚਾਂ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਲੇਖਕਾਂ ਦੀ ਸ਼ਮੂਲੀਅਤ ਨਾਲ ਸਾਨੂੰ ਹੋਰ ਕੰਮ ਕਰਨ ਦਾ ਉਤਸ਼ਾਹ ਮਿਲਿਆ ਹੈ। ਜਸਵੀਰ ਝੱਜ ਨੇ ਪ.ਰ.ਲੇ.ਸ. ਦੇ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ‘ਅਦਾਰਾ ਪੰਜਾਬ ਸੋਚਦਾ’ ਅਤੇ ‘ਉਮਰਾਂ ਦੀ ਸਾਂਝ ਸਾਹਿਤਕ ਮੰਚ’ ਨੇ ਬਿਜਲਈ ਮਾਧਿਅਮ ਨੂੰ ਸਹੀ ਢੰਗ ਨਾਲ ਵਰਤ ਕੇ ਸਾਰਥਿੱਕ ਤੇ ਲੋਕ ਮੁੱਖੀ ਫਾਇਦਾ ਲਿਆ ਹੈ, ਜੋ ਸ਼ਲਾਘਾਯੋਗ ਉਪਰਾਲਾ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪ.ਰ.ਲੇ.ਸ. ਦਾ ਮੰਤਵ ਹੈ ਕਿ ਸਾਹਿਤ ਪਿੰਡ ਪਿੰਡ ਅਤੇ ਹਰ ਪ੍ਰਾਣੀ ਤੱਕ ਪਹੁੰਚਾਇਆ ਜਾਵੇ। ਅੱਜ ਦੇ ਇਸ ਇਕੱਠ ਨਾਲ ਤਸੱਲੀ ਹੋਈ ਹੈ। ਪੰਜ ਘੰਟੇ ਤੋਂ ਵੱਧ ਦੇਰ ਚੱਲੇ ਸਮਾਗਮ ਦੇ ਮੰਚ ਦੀ ਕਾਰਵਾਈ ਪਰਵੀਨ ਕੌਰ ਸਿੱਧੂ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਦੁਆਰਾ ਬਾਖੂਬੀ ਨਿਭਾਈ ਗਈ। ਪੰਜਾਬ ਦੇ ਕੋਨੇ ਕੋਨੇ ਤੋਂ ਸੌ ਦੇ ਕਰੀਬ ਹਾਜ਼ਰ ਸ਼ਾਇਰ, ਜਗਦੀਪ ਅੰਬਰਸਰੀ, ਰਵਿੰਦਰ ਅੰਬਰਸਰੀ, ਸੁਰਿੰਦਰ ਅਜਨਬੀ, ਇੰਦਰਪਾਲ ਪਟਿਆਲਾ, ਅਮਰਪ੍ਰੀਤ ਕੌਰ ਸੰਘਾ, ਮਨਦੀਪ ਕੌਰ ਸੰਧਾ, ਡਾ. ਜੇ.ਐਸ. ਟਿੱਕਾ, ਜਸਵੀਰ ਸ਼ਰਮਾ ਦੱਦਾਹੂਰ, ਸਤਨਾਮ ਸਦੀਦ, ਰਜਿੰਦਰ ਸਰਾਵਾਂ, ਜਗਵੀਰ ਗਾਗਾ, ਨਿਰਮਲ ਸਿੰਘ ਅਧਰੇੜਾ, ਰਣਜੀਤ ਸਿੰਘ ਆਜ਼ਾਦ ਕਾਂਜਲਾ, ਅਮਰਜੀਤ ਕੌਰ ਮੋਰਿੰਡਾ, ਨਿਰਮਲ ਕੌਰ ਕੋਟਲਾ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਸੁਰਿੰਦਰ ਸਰਾਏ, ਅਮਨ ਢਿੱਲੋਂ ਕਸੇਲ, ਜਤਿੰਦਰਪਾਲ ਕੌਰ ਭਿੰਡਰ, ਬੇਅੰਤ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਬਲਜੀਤ ਕੌਰ ਝੂਟੀ, ਆਸਿਫ਼ ਅਲੀ, ਸੁਮਿੱਤਰ ਸਿੰਘ ਦੋਸਤ, ਤਰਲੋਚਨ ਝਾਂਡੇ, ਰਵਿੰਦਰ ਕੌਰ ਰਾਵੀ, ਇਕਬਾਲ ਪੁੜੈਣ, ਧਰਮਿੰਦਰ ਮੁੱਲਾਂਪੁਰ, ਨਿਰਮਲ ਸਿੰਘ, ਹਰਜਿੰਦਰ ਕੌਰ ਗਿੱਲ ਮੋਗਾ, ਅਮਰਜੀਤ ਸ਼ੇਰਪੁਰੀ, ਬਲਜੀਤ ਮਾਲਾ, ਜਸਵੀਰ ਫੀਰਾ, ਸਰਬਜੀਤ ਸਿੰਘ ਮੁਕਤਸਰ, ਰਣਜੀਤ ਸਿੰਘ, ਪ੍ਰੋ. ਰਾਜਮਣੀ ਧਾਰੀਵਾਲ, ਪਵਨਪ੍ਰੀਤ ਸਿੰਘ, ਇੰਦਰਜੀਤਪਾਲ ਕੌਰ, ਮੋਹੀ ਅਮਰਜੀਤ ਆਦਿ ਨੇ ‘ਹਰਕੰਵਲ ਸਿੰਘ ਮੈਣੀ’ ਅਤੇ ‘ਅਮਨਦੀਪ ਕੌਰ ਸਰਨਾ’ ਨੂੰ ਸਮਰਪਿਤ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਫੋਟੋ- ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ‘ਅਦਾਰਾ ਪੰਜਾਬ ਸੋਚਦਾ’ ਅਤੇ ‘ਉਮਰਾਂ ਦੀ ਸਾਂਝ ਸਾਹਿਤਕ ਮੰਚ’ ਵੱਲੋਂ ਪੁਸਤਕ ਲੋਕ ਅਰਪਣ ਅਤੇ ਕਰਵਾਏ ਕਵੀ ਦਰਬਾਰ ਸਮੇਂ ਦੀ ਯਾਦਗਾਰੀ ਤਸਵੀਰ।