ਬੀ.ਐਸ.ਐਫ਼, ਈ.ਐਮ.ਈ., ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨੇਵੀ ਕੁਆਰਟਰ ਫ਼ਾਈਨਲ ’ਚ
ਫ਼ਰੀਦਕੋਟ , 23 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਹਾਕੀ ਕਲੱਬ ਵਲੋਂ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਐਸਟ੍ਰੋਟਰਫ਼ ਗਰਾਊਂਡ ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ 32ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਮੁਕਾਬਲਿਆਂ ਵਿਚ ਬੀ.ਐਸ.ਐਫ਼ ਜਲੰਧਰ ਨੇ ਫ਼ਰੀਦਕੋਟ ਇਲੈਵਨ ਨੂੰ 9-2 ਗੋਲਾਂ ਦੇ ਫ਼ਰਕ ਨਾਲ ਹਾਰ ਦਿੱਤੀ। ਈ.ਐਮ.ਈ. ਜਲੰਧਰ ਨੇ ਓਸੀ ਪੰਜਾਬੀ ਕਲੱਬ ਮੈਲਬੋਰਨ ਨੂੰ 4-3 ਦੇ ਗੋਲਾਂ ਨਾਲ ਹਰਾਇਆ। ਤੀਸਰੇ ਮੈਚ ਵਿਚ ਨੇਵੀ ਨੇ ਸੀ.ਆਰ.ਪੀ.ਐਫ. ਨੂੰ 1-0 ਗੋਲ ਨਾਲ ਹਾਰ ਦਿੱਤੀ। ਜਦੋਂ ਕਿ ਆਰ.ਸੀ.ਐਫ਼ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਰਮਿਆਨ ਹੋਏ ਦਿਲਚਸਪ ਮੁਕਾਬਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਟਰਾਈ ਬੇ੍ਰਕਰ ਨਾਲ 3-2 ਗੋਲਾਂ ਦੇ ਫ਼ਰਕ ਨਾਲ ਜੇਤੂ ਰਹੀ। ਅੱਜ ਦੇ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਓਲੰਪੀਅਨ ਸਿਫ਼ਤ ਕੌਰ ਸਮਰਾ, ਐਸ.ਪੀ. ਬਲਜੀਤ ਸਿੰਘ ਭੁੱਲਰ ਅਤੇ ਐਜੂਕੇਸ਼ਨਲ ਸੰਜੀਵ ਕੁਮਾਰ ਸੈਣੀ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਸਾਬਕਾ ਡੀ.ਆਈ.ਜੀ. ਪੰਜਾਬ ਪੁਲਿਸ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ। ਕਲੱਬ ਦੇ ਮੀਤ ਪ੍ਰਧਾਨ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਕੁਆਰਟਰ ਫ਼ਾਈਨਲ ਦੇ ਮੁਕਾਬਲੇ 22 ਸਤੰਬਰ ਨੂੰ ਹੋਣਗੇ। ਪਹਿਲਾ ਮੈਚ ਬੀ.ਐਸ.ਐਫ਼ ਦਾ ਨੇਵੀ ਨਾਲ ਦੁਪਹਿਰ 2 ਵਜੇ, ਦੂਸਰਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਈ.ਐਮ.ਈ. ਜਲੰਧਰ ਨਾਲ ਸ਼ਾਮ 4 ਵਜੇ ਹੋਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਪਾਲ ਸਿੰਘ, ਮੀਤ ਪ੍ਰਧਾਨ ਖੁਸ਼ਵੰਤ ਸਿੰਘ, ਬਾਵਾ ਗੁਰਿੰਦਰ ਸਿੰਘ, ਗਿਆਨੀ ਹਰਦੇਵ ਸਿੰਘ, ਚਰਨਬੀਰ ਸਿੰਘ, ਹਰਜੀਤ ਸਿੰਘ ਬੋਦਾ, ਸੰਤ ਸਿੰਘ, ਗੁਰਨਾਮ ਸਿੰਘ ਗਾਮਾ, ਕੁਲਵੰਤ ਸਿੰਘ ਕਲਸੀ, ਅਲਬੇਲ ਸਿੰਘ ਅਤੇ ਗੁਰਦੇਵ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।