ਜਨਮ ਦਿਨ ਜਾਂ ਵਿਆਹ ਦੀ ਵਰੇਗੰਢ ਮੌਕੇ ਜਰੂਰ ਲਾਉ ਖੂਨਦਾਨ ਕੈਂਪ : ਮਲਿਕ
ਫ਼ਰੀਦਕੋਟ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਵਿਆਹ ਦੀ ਵਰੇਗੰਢ, ਜਨਮ ਦਿਨ ਜਾਂ ਬਜੁਰਗਾਂ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਾਉਣ ਦੀ ਪੀਬੀਜੀ ਵੈਲਫੇਅਰ ਕਲੱਬ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਕਲੱਬ ਦੇ ਸ਼ਹਿਰੀ ਇੰਚਾਰਜ ਜਤਿੰਦਰ ਸਿੰਘ ਸੰਨੀ ਦੇ 35ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸੁੱਖੀ ਫਿਟਨੈੱਸ ਜਿਮ ਅਤੇ ਸਕਸੈਸ ਫਾਰ ਸ਼ੋਅਰ ਦੇ ਸਹਿਯੋਗ ਨਾਲ ਲਾਏ ਗਏ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ 35 ਯੂਨਿਟ ਖੂਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਪੁੱਜੀ ਡਾ. ਹਰਪ੍ਰੀਤ ਕੌਰ ਦੀ ਅਗਵਾਈ ਵਾਲੀ ਬਲੱਡ ਬੈਂਕ ਦੀ ਟੀਮ ਵਲੋਂ ਇਕੱਤਰ ਕੀਤਾ ਗਿਆ। ਕਲੱਬ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ, ਜਨਰਲ ਸਕੱਤਰ ਗੌਰਵ ਗਲਹੋਤਰਾ ਸਮੇਤ ਰਵੀ ਅਰੋੜਾ, ਸਿਮਰਨ ਸੰਧੂ, ਨੀਰੂ ਪੁਰੀ, ਮੰਜੂ ਬਾਲਾ ਅਤੇ ਬਲਜਿੰਦਰ ਬੱਲੀ ਨੇ ਇਸ ਖੁਸ਼ੀ ਦੇ ਮੌਕੇ ’ਤੇ ਜਤਿੰਦਰ ਸਿੰਘ ਸੰਨੀ ਦੇ ਪਰਿਵਾਰ ਵਲੋਂ ਪੀਬੀਜੀ ਵੈਲਫੇਅਰ ਕਲੱਬ ਦੇ ਸੇਵਾ ਕਾਰਜਾਂ ’ਚ 5100 ਰੁਪਏ ਦੇ ਪਾਏ ਯੋਗਦਾਨ ਬਦਲੇ ਉਹਨਾਂ ਦਾ ਧੰਨਵਾਦ ਕੀਤਾ। ਉਪਰੋਕਤ ਤੋਂ ਇਲਾਵਾ ‘ਆਪ’ ਆਗੂ ਸਿਮਰਨਜੀਤ ਸਿੰਘ ਵਿਰਦੀ ਸਮੇਤ ਜਸਕਰਨ ਸਿੰਘ ਗੇਰਾ ਪੰਜਾਬ ਫੈਬਰਿਕ, ਸੁਖਵਿੰਦਰ ਸਿੰਘ ਬੱਬੂ ਐੱਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਂਈ ਕਲਾਂ/ਕੋਟਕਪੂਰਾ, ਮੰਨੂੰ ਸੇਠੀ, ਹਰਦੀਪ ਸਿੰਘ ਧੰਮੂ, ਦਵਿੰਦਰ ਸਿੰਘ, ਸੁਖਪ੍ਰੀਤ ਸਿੰਘ ਸੁੱਖੀ, ਗੁਰਮੀਤ ਸਿੰਘ ਮੀਤਾ ਆਦਿ ਨੇ ਜਤਿੰਦਰ ਸਿੰਘ ਸੰਨੀ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਜਿੱਥੇ ਉਕਤ 35 ਯੂਨਿਟ ਖੂਨ ਕਿਸੇ ਲੋੜਵੰਦ ਦੀਆਂ ਜਾਨਾ ਬਚਾਉਣ ਦੇ ਕੰਮ ਆਵੇਗਾ, ਉੱਥੇ ਇਸ ਤੋਂ ਹੋਰਨਾਂ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ। ਅੰਤ ਵਿੱਚ ਜਤਿੰਦਰ ਸਿੰਘ ਸੰਨੀ ਨੇ ਪੀਬੀਜੀ ਵੈਲਫੇਅਰ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਉਕਤ ਸੇਵਾ ਕਾਰਜਾਂ ਵਿੱਚ ਸਹਿਯੋਗ ਜਾਰੀ ਰਹੇਗਾ।
Leave a Comment
Your email address will not be published. Required fields are marked with *