• 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਹੋਵੇਗੀ ਪੜਤਾਲ
• 7 ਅਕਤੂਬਰ ਨੂੰ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ ਵਾਪਸ
• 15 ਅਕਤੂਬਰ ਨੂੰ ਪੈਣਗੀਆਂ ਵੋਟਾਂ ਤੇ ਐਲਾਨੇ ਜਾਣਗੇ ਨਤੀਜ਼ੇ
ਬਠਿੰਡਾ, 28 ਸਤੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਲਈ 27 ਸਤੰਬਰ ਤੋਂ 4 ਅਕਤੂਬਰ 2024 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਸਬੰਧੀ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਛੁੱਟੀ ਵਾਲੇ ਦਿਨ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਭਰਿਆ ਜਾਵੇਗਾ। ਇਸ ਤੋਂ ਇਲਾਵਾ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ 5 ਅਕਤੂਬਰ ਨੂੰ ਪੜਤਾਲ ਹੋਵੇਗੀ। 7 ਅਕਤੂਬਰ 2024 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ 9 ਬਲਾਕ ਗੋਨਿਆਣਾ, ਬਠਿੰਡਾ, ਸੰਗਤ, ਨਥਾਣਾ, ਤਲਵੰਡੀ ਸਾਬੋ, ਮੌੜ, ਰਾਮਪੁਰਾ, ਫੂਲ ਅਤੇ ਭਗਤਾ ਭਾਈਕਾ ਵਿਖੇ ਭਰੇ ਜਾਣ ਵਾਲੇ ਨਾਮਜ਼ਦਗੀ ਪੱਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ :-
ਬਲਾਕ ਗੋਨਿਆਣਾ
ਜ਼ਿਲ੍ਹੇ ਦੇ ਬਲਾਕ ਗੋਨਿਆਣਾ ਅਧੀਨ ਪੈਂਦੇ ਪਿੰਡ ਬਰਕੰਦੀ, ਗੰਗਾ, ਦਾਨ ਸਿੰਘ ਵਾਲਾ, ਕੋਠੇ ਬੁੱਧ ਸਿੰਘ, ਆਕਲੀਆਂ ਖੁਰਦ, ਆਕਲੀਆਂ ਕਲਾਂ, ਬਲਾਹੜ ਮਹਿਮਾ, ਮਹਿਮਾ ਸਵਾਈ, ਕੋਠੇ ਇੰਦਰ ਸਿੰਘ, ਕੋਠੇ ਮਨਸੂਰ ਕੇ ਅਤੇ ਕੋਠੇ ਨੱਥਾ ਸਿੰਘ ਵਾਲਾ ਲਈ ਨਾਮਜ਼ਦਗੀ ਪੱਤਰ ਕੈਨਾਲ ਰੈਸਟ ਹਾਊਸ ਗੋਨਿਆਣਾ ਮੰਡੀ ਨੇੜੇ ਸੇਵਾ ਕੇਂਦਰ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਅਬਲੂ, ਕੋਠੇ ਕੌਰ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ, ਕੋਠੇ ਫੂਲਾ ਸਿੰਘ ਵਾਲਾ, ਕੋਠੇ ਸੰਧੂਆਂ, ਕੋਠੇ ਲਾਲ ਸਿੰਘ ਵਾਲਾ, ਮਹਿਮਾ ਸਰਕਾਰੀ, ਮਹਿਮਾ ਭਗਵਾਨਾ, ਮਹਿਮਾ ਸਰਜਾ, ਕੋਠੇ ਲੱਖੀ ਜੰਗਲ ਅਤੇ ਪਿੰਡ ਕੋਠੇ ਨੇਹੀਆਂ ਵਾਲਾ ਲਈ ਨਾਮਜ਼ਦਗੀ ਪੱਤਰ ਦਫਤਰ ਸੈਕਟਰੀ ਮਾਰਕੀਟ ਕਮੇਟੀ ਗੋਨਿਆਣਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਨੇਹੀਆਂ ਵਾਲਾ, ਬਲਾਹੜ ਵਿੰਝੂ, ਅਮਰਗੜ੍ਹ, ਗਿੱਲ ਪੱਤੀ, ਸਿਵੀਆਂ, ਭੋਖੜਾ, ਭੋਖੜਾ ਖੁਰਦ, ਕਿਲਿਆਂ ਵਾਲੀ, ਹਰਰਾਏਪੁਰ, ਗੋਨੇਆਣਾ ਖੁਰਦ, ਗੋਨੇਆਣਾ ਕਲਾ, ਜੀਦਾ, ਜੰਡਾਂ ਵਾਲਾ, ਖੇਮੂਆਣਾ ਅਤੇ ਕਿਲੀ ਨਿਹਾਲ ਸਿੰਘ ਵਾਲਾ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਗੋਨਿਆਣਾ ਵਿਖੇ ਲਏ ਜਾਣਗੇ।
ਬਲਾਕ ਬਠਿੰਡਾ
ਬਲਾਕ ਬਠਿੰਡਾ ਦੇ ਪਿੰਡ ਭਿਸੀਆਣਾ, ਵਿਰਕ ਕਲਾਂ, ਵਿਰਕ ਖੁਰਦ, ਬੁਰਜ ਮਹਿਮਾ, ਦਿਉਣ, ਦਿਉਣ ਖੁਰਦ, ਬਲਾਡੇ ਵਾਲਾ, ਬਹਿਮਣ ਦੀਵਾਨਾ, ਬਸਤੀ ਬਾਜ਼ੀਗਰ ਅਤੇ ਪਿੰਡ ਬੱਲੂਆਣਾ ਲਈ ਨਾਮਜ਼ਦਗੀ ਪੱਤਰ ਜ਼ਿਲਾ ਮੰਡੀ ਦਫਤਰ ਬਠਿੰਡਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਕਰਮਗੜ੍ਹ ਸਤਰਾਂ, ਸਰਦਾਰਗੜ੍ਹ, ਚੁੱਘੇ ਕਲਾ, ਚੁੱਘੇ ਖੁਰਦ, ਬੀੜ ਬਹਿਮਣ, ਤਲਾਬ ਨਹਿਰ ਬਸਤੀ, ਤਲਾਬ ਨਹਿਰ, ਬਾਬਾ ਜੀਵਨ ਸਿੰਘ ਨਗਰ, ਮੁਲਤਾਨੀਆ ਅਤੇ ਪਿੰਡ ਮੀਆਂ ਲਈ ਨਾਮਜ਼ਦਗੀ ਪੱਤਰ ਐਕਸ.ਸੀ.ਐਨ ਦੇ ਪੰਜਾਬ ਮੰਡੀ ਬੋਰਡ ਦਫਤਰ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਤਿਓਣਾ, ਝੂੰਬਾ , ਬਾਹੋ ਯਾਤਰੀ, ਬਾਹੋ ਸਿਵੀਆਂ, ਨਰੂਆਣਾਤ, ਜੋਧਪੁਰ ਰੋਮਾਣਾ, ਗਹਿਰੀ ਭਾਗੀ, ਜੱਸੀ ਪੌਂ ਵਾਲੀ, ਕਟਾਰ ਸਿੰਘ ਵਾਲਾ, ਗੁਲਾਬਗੜ੍ਹ, ਫੂਸ ਮੰਡੀ ਅਤੇ ਪਿੰਡ ਭਾਗੂ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਬਠਿੰਡਾ ਵਿਖੇ ਲਏ ਜਾਣਗੇ।
ਬਲਾਕ ਸੰਗਤ
ਬਲਾਕ ਸੰਗਤ ਦੇ ਪਿੰਡ ਲੂਲਬਾਈ, ਬਹਾਦਰਗੜ੍ਹ ਜੰਡੀਆਂ, ਰਾਏ ਕੇ ਕਲਾਂ, ਚੱਕ ਦਾਨੇ ਕਾ ਉਰਫ ਰਾਏ ਕੇ ਖੁਰਦ, ਬੰਬੀਹਾ, ਜੰਗੀ ਰਾਣਾ, ਬਾਜਕ, ਘੁੱਦਾ, ਨੰਦਗੜ੍ਹ, ਮੌਹਲਾ, ਧੂੰਨੀਕੇ, ਚੱਕ ਅਤਰ ਸਿੰਘ ਵਾਲਾ, ਬਾਟੀ-ਪੱਤੀ ਚੱਕ ਅਤਰ ਸਿੰਘ ਵਾਲਾ ਅਤੇ ਪਿੰਡ ਕਾਲਝਰਾਣੀ ਲਈ ਨਾਮਜ਼ਦਗੀ ਪੱਤਰ ਬਲਾਕ ਖੇਤੀਬੜੀ ਦਫਤਰ ਸੰਗਤ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਕੋਟਲੀ ਸਾਬੋ, ਫਰੀਦਕੋਟ, ਚੱਕ ਖੜਕ ਸਿੰਘ ਵਾਲਾ ਉਰਫ ਡੂੰਮਵਾਲੀ, ਨਰਸਿੰਗ ਕਲੋਨੀ (ਡੂੰਮਵਾਲੀ), ਪਥਰਾਲਾ, ਚੱਕ ਰੂਲਦੂ ਸਿੰਘ ਵਾਲਾ, ਕੁੱਤੀ ਉਰਫ ਕਿਸ਼ਨਪੁਰਾ, ਬਾਂਡੀ, ਜੱਸੀ ਬਾਗ ਵਾਲੀ, ਅਨੂਪਗੜ੍ਹ ਉਰਫ ਮਸਾਣਾ, ਸੰਗਤ ਕਲਾ ਅਤੇ ਪਿੰਡ ਕੋਠੇ ਸੰਗਤ ਕਲਾਂ ਲਈ ਨਾਮਜ਼ਦਗੀ ਪੱਤਰ ਕਾਰਜ ਸਾਧਕ ਦਫਤਰ ਸੰਗਤ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਕੋਟ ਗੁਰੂ, ਫੁੱਲੋ ਮਿੱਠੀ, ਜੈ ਸਿੰਘ ਵਾਲਾ, ਗੁਰੂਸਰ ਸੈਣੇਵਾਲਾ, ਗਹਿਰੀ ਬੁੱਟਰ, ਮਹਿਤਾ, ਸ਼ੇਰਗੜ੍ਹ, ਭਗਵਾਨਗੜ੍ਹ, ਦੂਨੇਵਾਲਾ, ਅਮਰਪੁਰਾ ਉਰਫ ਗੁਰਥੜੀ, ਪੱਕਾ ਕਲਾ, ਮਾਲਵਾਲਾ, ਜੋਧਪੁਰ ਬੱਗਾ ਸਿੰਘ ਉਰਫ ਫਲੜ, ਸੇਖੂ ਅਤੇ ਪਿੰਡ ਪੱਕਾ ਖੁਰਦ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਸੰਗਤ ਵਿਖੇ ਲਏ ਜਾਣਗੇ।
ਬਲਾਕ ਨਥਾਣਾ
ਇਸੇ ਤਰ੍ਹਾਂ ਬਲਾਕ ਨਥਾਣਾ ਦੇ ਪਿੰਡ ਗਿੱਦੜ, ਗੰਗਾ, ਨਾਥਪੁਰਾ, ਬੱਜੋਆਣਾ, ਬੁਰਜ ਡੱਲਾ, ਕਲਿਆਣ ਸੁੱਖਾ, ਕੋਠੇ ਗੋਬਿੰਦ ਨਗਰ, ਕਲਿਆਣ ਸੱਦਾ, ਕਲਿਆਣ ਮਲਕਾ, ਭੈਣੀ ਅਤੇ ਪਿੰਡ ਮਾੜੀ ਲਈ ਨਾਮਜ਼ਦਗੀ ਪੱਤਰ ਕਾਰਜ ਸਾਧਕ ਦਫਤਰ ਨਗਰ ਪੰਚਾਇਤ ਨਥਾਣਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਪੂਹਲੀ, ਢਿਲਵਾਂ, ਗੋਬਿੰਦਪੁਰਾ, ਹਰਿਰੰਗਪੁਰਾ, ਜੋਗਾਨੰਦ, ਬੀਬੀਵਾਲਾ, ਭੁੱਚੋ ਕਲਾ, ਸੇਮਾ, ਲਹਿਰਾ ਬੇਗਾ, ਪੂਹਲਾ ਅਤੇ ਪਿੰਡ ਬਾਠ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਨਥਾਣਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਲਹਿਰਾ ਧੂਰਕੋਟ, ਲਹਿਰਾ ਸੌਂਧਾ, ਕਰਤਾਰਪੁਰ ਥਾਂਦੇ, ਚੱਕ ਬਖਤੂ, ਲਹਿਰਾ ਖਾਨਾ, ਬੁਰਜ ਖਾਨ ਸਿੰਘ ਵਾਲਾ, ਧੰਨ ਧੰਨ ਬਾਬਾ ਸੱਗੂ ਸਿੰਘ ਨਗਰ, ਭੁੱਚੋ ਖੁਰਦ, ਚੱਕ ਫਤਿਹ ਸਿੰਘ ਵਾਲਾ, ਚੱਕ ਫਤਿਹ ਸਿੰਘ ਹਰਜੋਗਿੰਦਰ ਸਿੰਘ ਨਗਰ, ਸ਼ਹੀਦ ਬਾਬਾ ਜੀਵਨ ਸਿੰਘ ਨਗਰ, ਚੱਕ ਰਾਮ ਸਿੰਘ ਵਾਲਾ, ਤੁੰਗਵਾਲੀ ਅਤੇ ਦਸ਼ਮੇਸ਼ ਨਗਰ ਲਈ ਨਾਮਜ਼ਦਗੀ ਪੱਤਰ ਮਾਰਕੀਟ ਕਮੇਟੀ ਦਫਤਰ ਭੁੱਚੋ ਮੰਡੀ ਵਿਖੇ ਲਏ ਜਾਣਗੇ।
ਬਲਾਕ ਤਲਵੰਡੀ ਸਾਬੋ
ਬਲਾਕ ਤਲਵੰਡੀ ਸਾਬੋ ਦੇ ਪਿੰਡ ਭਾਗੀਬਾਂਦਰ, ਭਾਗੀਬਾਂਦਰ ਕਲਾ, ਮਾਹੀਨੰਗਲ, ਲਾਲੇਆਣਾ, ਜੱਜਲ, ਲੈਲੇਵਾਲਾ, ਸੇਖਪੁਰਾ, ਭਗਵਾਨਪੁਰਾ, ਫਤਿਹਗੜ੍ਹ ਨੌਂ ਆਬਾਦ, ਗੁਰੂਸਰ ਜਗਾ, ਮੁਲਕਾਣਾ, ਫੁੱਲੋਖਾਰੀ, ਚੱਠੇਵਾਲਾ ਅਤੇ ਪਿੰਡ ਨੱਤ ਲਈ ਨਾਮਜ਼ਦਗੀ ਪੱਤਰ ਦਫਤਰ ਐਸਡੀਓ (ਬੀ ਐਂਡ ਆਰ) ਨੇੜੇ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਕਣਕਵਾਲ ਉਰਫ ਰਤਨਗੜ੍ਹ, ਗਿਆਨਾ, ਗਾਟਵਾਲੀ, ਜੋਗੇਵਾਲਾ, ਤਿਉਣਾ ਪੁਜਾਰੀਆ, ਸੰਗਤ ਖੁਰਦ, ਬਹਿਮਨ ਜੱਸਾ ਸਿੰਘ, ਰਾਮ ਤੀਰਥ ਜਗਾ, ਜਗਾ ਰਾਮ ਤੀਰਥ ਕਲਾਂ, ਜੰਬਰਬਸਤੀ ਅਤੇ ਬਹਿਮਨ ਕੌਰ ਸਿੰਘ ਲਈ ਨਾਮਜ਼ਦਗੀ ਪੱਤਰ ਦਫਤਰ ਏਆਰ ਕੋਆਪਰੇਟਿਵ ਸੁਸਾਇਟੀ ਸਾਹਮਣੇ ਜੁਡੀਸ਼ੀਅਲ ਕੰਪਲੈਕਸ ਤਲਵੰਡੀ ਸਾਬੋ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਸਿੰਗੋ, ਨੰਗਲਾ, ਲਹਿਰੀ, ਗੋਹਿਲੇਵਾਲਾ, ਮਿਰਜੇਆਣਾ, ਮੈਨੂਆਣਾ, ਕੌਰੇਆਣਾ, ਰਾਈਆ, ਨਥੇਹਾ, ਗੋਲੇਵਾਲਾ ਅਤੇ ਕਲਾਲਵਾਲਾ ਲਈ ਨਾਮਜ਼ਦਗੀ ਪੱਤਰ ਕਾਰਜ ਸਾਧਕ ਦਫਤਰ ਮਿਊਸੀਪਲ ਕੌਂਸਲ ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਫੱਤਾਬਾਲੂ, ਜੀਵਨ ਸਿੰਘ ਵਾਲਾ, ਨਸੀਬਪੁਰਾ, ਮਾਨਵਾਲਾ ਉਰਫ ਕਿਸ਼ਨਗੜ੍ਹ, ਕੋਟ ਬਖਤੂ, ਬੰਗੀ ਨਿਹਾਲ ਸਿੰਘ, ਬੰਗੀ ਰੂਲਦੂ, ਬੰਗੀ ਦੀਪਾ, ਬੰਗੀ ਰੁਘੂ ਸੁਖਲੱਧੀ, ਤਰਖਾਣ ਵਾਲਾ, ਬਾਘਾ, ਕਮਾਲੂ ਅਤੇ ਪਿੰਡ ਰਾਮਸਰਾ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਰਾਮਾ ਰੋਡ ਤਲਵੰਡੀ ਸਾਬੋ ਵਿਖੇ ਲਏ ਜਾਣਗੇ।
ਬਲਾਕ ਮੌੜ
ਬਲਾਕ ਮੌੜ ਦੇ ਪਿੰਡ ਰਾਏਖਾਨਾ, ਚਨਾਰਥਲ, ਗਹਿਰੀ ਬਾਰਾ ਸਿੰਘ, ਮਾਈਸਰਖਾਨਾ, ਰਾਮਨਗਰ, ਥੰਮਣਗੜ੍ਹ, ਕੁੱਤੀਵਾਲ ਕਲਾਂ, ਕੁੱਤੀਵਾਲ ਖੁਰਦ, ਘੁੰਮਣ ਕਲਾਂ, ਘੁੰਮਣ ਖੁਰਦ ਅਤੇ ਪਿੰਡ ਸੁੱਖਾ ਸਿੰਘ ਵਾਲਾ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਮੌੜ ਦੇ ਕਮਰਾ ਨੰਬਰ 2 ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਮੌੜ ਚੜਤ ਸਿੰਘ, ਮਾੜੀ, ਯਾਤਰੀ, ਜੋਧਪੁਰ ਪਾਖਰ, ਭਾਈ ਬਖਤੌਰ, ਘਸੋਖਾਨਾ, ਮਾਣਕ ਖਾਨਾ, ਬੁਰਜ ਸੇਮਾ, ਮਾਨਸਾ ਕਲਾਂ ਅਤੇ ਪਿੰਡ ਬੁਰਜ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਮੌੜ ਦੇ ਕਮਰਾ ਨੰਬਰ ਇੱਕ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਰਾਜਗੜ੍ਹ ਕੁੱਬੇ, ਟਾਹਲਾ ਸਾਹਿਬ, ਕੋਟਲੀ ਖੁਰਦ, ਸਵੈਚ, ਕਮਾਲੂ, ਸੰਦੋਹਾ, ਧੰਨ ਸਿੰਘ ਖਾਨਾ, ਕੋਟਭਾਰਾ, ਰਾਮਗੜ੍ਹ ਭੂੰਦੜ, ਬਘੇਹਰ ਮੁਹੱਬਤ ਸਿੰਘ ਅਤੇ ਪਿੰਡ ਬਘੇਹਰ ਚੜਤ ਸਿੰਘ ਲਈ ਨਾਮਜ਼ਦਗੀ ਪੱਤਰ ਦਫਤਰ ਮਾਰਕੀਟ ਕਮੇਟੀ ਮੌੜ ਵਿਖੇ ਲਏ ਜਾਣਗੇ।
ਬਲਾਕ ਰਾਮਪੁਰਾ
ਬਲਾਕ ਰਾਮਪੁਰਾ ਦੇ ਪਿੰਡ ਕਰਾੜਵਾਲਾ, ਗਿੱਲ ਕਲਾਂ, ਜਵਾਹਰ ਨਗਰ, ਜੇਠੂਕੇ, ਘੜੈਲੀ, ਘੜੈਲਾ, ਜਿਉਂਦ, ਜੈਦ, ਪਿੱਥੋ, ਕੋਟੜਾ ਕੋਲਿਆਂ ਵਾਲਾ, ਰਾਮਪੁਰਾ ਅਤੇ ਪਿੰਡ ਬਾਲਿਆਂਵਾਲੀ ਲਈ ਨਾਮਜ਼ਦਗੀ ਪੱਤਰ ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਪਿੰਡ ਭੂੰਦੜ, ਬਦਿਆਲਾ, ਬੱਲ੍ਹੋ, ਖੋਖਰ, ਢੱਡੇ, ਰਾਮਣਵਾਸ ਦੌਲਤਪੁਰਾ, ਗਿੱਲ ਖੁਰਦ, ਮਾਨਸਾ ਖੁਰਦ, ਝੰਡੂਕੇ, ਕੋਠੇ ਮੰਡੀ ਕਲਾਂ, ਮੰਡੀ ਕਲਾਂ, ਚਾਓਕੇ, ਨੰਦਗੜ੍ਹ ਕੋਟੜਾ, ਹਰਕਿਸ਼ਨਪੁਰਾ, ਮੰਡੀ ਖੁਰਦ, ਡਿੱਖ, ਸੂਚ, ਭੈਣੀ ਚੂਹੜ, ਚੋਟੀਆਂ, ਬੁੱਗਰਾਂ, ਬੁਰਜ ਮਾਨਸਾ ਅਤੇ ਪਿੰਡ ਪੀਰਕੋਟ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਰਾਮਪੁਰਾ ਵਿਖੇ ਲਏ ਜਾਣਗੇ।
ਬਲਾਕ ਫੂਲ
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਲਾਕ ਫੂਲ ਦੇ ਪਿੰਡ ਦੌਲੇਵਾਲਾ, ਕੋਠੇ ਬਾਬਾ ਸੁੱਖਾ ਨੰਦ, ਕਾਲੇ ਬਾਗ, ਬੁਰਜ ਗਿੱਲ, ਸੇਲਬਰਾਹ, ਸਧਾਣਾ, ਕਾਲੋਕੇ, ਹਰਨਾਮ ਸਿੰਘ ਵਾਲਾ, ਘੰਡਾਬੰਨਾ, ਸੰਧੂ ਖੁਰਦ, ਫੂਲੇਵਾਲਾ, ਰਾਈਆ, ਅਲੀਕੇ, ਧਿੰਗੜ, ਢਪਾਲੀ, ਢਪਾਲੀ ਖੁਰਦ, ਹਿੰਮਤਪੁਰਾ, ਕੋਠੇ ਮੱਲੂਆਣਾ, ਕੋਠੇ ਪਿਪਲੀ, ਗੁਰੂਸਰ ਮਹਿਰਾਜ, ਕੋਠੇ ਮਹਾ ਸਿੰਘ, ਮਹਾਰਾਜ ਪੱਤੀ ਖੁਰਦ, ਰਥੀਰਾ, ਟੱਲਵਾਲੀ ਅਤੇ ਪਿੰਡ ਭਾਈ ਰੂਪਾ ਖੁਰਦ ਲਈ ਨਾਮਜ਼ਦਗੀ ਪੱਤਰ ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਨਵੀਂ ਬਿਲਡਿੰਗ ਬਲਾਕ ਵਿਖੇ ਲਏ ਜਾਣਗੇ।
ਬਲਾਕ ਭਗਤਾ ਭਾਈਕਾ
ਬਲਾਕ ਭਗਤਾ ਭਾਈਕਾ ਦੇ ਪਿੰਡ ਰਾਮੂਵਾਲਾ, ਹਾਕਮ ਸਿੰਘ ਵਾਲਾ, ਕੇਰ ਸਿੰਘ ਵਾਲਾ, ਭੋਡੀਪੁਰਾ, ਅਕਲੀਆ ਜਲਾਲ, ਗੁਰੂਸਰ, ਕੇਸਰ ਸਿੰਘ ਵਾਲਾ, ਨਵਾਨ ਕੇਸਰ ਸਿੰਘ ਵਾਲਾ, ਬੁਰਜ ਲੱਧਾ ਸਿੰਘ ਵਾਲਾ, ਸਿਰੀਏਵਾਲਾ, ਬੁਰਜ ਰਾਠੌਰ ਅਤੇ ਪਿੰਡ ਨਿਓਰ ਲਈ ਨਾਮਜ਼ਦਗੀ ਪੱਤਰ ਬੀਡੀਪੀਓ ਦਫਤਰ ਭਗਤਾ ਭਾਈਕਾ ਵਿਖੇ ਲਏ ਜਾਣਗੇ। ਪਿੰਡ ਹਮੀਰਗੜ੍ਹ, ਜਲਾਲ, ਦਿਆਲਪੁਰਾ ਭਾਈਕਾ, ਗੁਰਦਿੱਤ ਸਿੰਘ ਵਾਲਾ, ਬਸਤੀ ਸੁਰਜੀਤਪੁਰਾ, ਗੋਸਪੁਰਾ, ਸਲਾਬਤਪੁਰਾ, ਆਦਮਪੁਰਾ, ਰਾਜਗੜ੍ਹ, ਰਾਜਗੜ੍ਹ ਖੁਰਦ, ਕਾਂਗੜ, ਗੁੰਮਟੀ ਕਲਾਂ, ਦਿਆਲਪੁਰਾ ਮਿਰਜ਼ਾ, ਕੋਠੇ ਭਾਈਆਨਾ, ਕੋਠੇ ਗੁਰੂ ਖੁਰਦ, ਮਲੂਕਾ ਖੁਰਦ ਅਤੇ ਸੁਰਜੀਤ ਨਗਰ ਲਈ ਨਾਮਜ਼ਦਗੀ ਪੱਤਰ ਤਹਿਸੀਲ ਦਫਤਰ ਭਗਤਾ ਭਾਈਕਾ ਵਿਖੇ ਲਏ ਜਾਣਗੇ।
