ਬਠਿੰਡਾ ਨੂੰ ਸੰਘਰਸ਼ਪੂਰਨ ਮੈਚ ’ਚ ਬਠਿੰਡਾ ਨੂੰ ਹਰਾ ਕੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਚੌਥੇ ਦਿਨ ਜੱਜ ਇੰਦਰਜੀਤ ਸਿੰਘ, ਡੀ.ਐਸ.ਪੀ.ਅਵਤਾਰ ਸਿੰਘ, ਡਾ.ਏ.ਜੀ.ਐਸ.ਬਾਵਾ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ
ਫ਼ਰੀਦਕੋਟ, 3 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੱਜ ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਅੰਡਰ-14 ਕਿ੍ਰਕੇਟ ਟੂਰਨਾਮੈਂਟ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਅਤੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਦੀ ਦੀ ਯੋਗ ਅਗਵਾਈ ਅੱਜ ਸਫ਼ਲਤਾ ਨਾਲ ਚੱਲ ਰਿਹਾ ਹੈ। ਅੱਜ ਟੂਰਨਾਮੈਂਟ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਗਰਾਊਂਡ ਨੰਬਰ-1 ’ਚ ਮੁੱਖ ਮਹਿਮਾਨ ਵਜੋਂ ਮਾਨਯੋਗ ਜੱਜ ਇੰਦਰਜੀਤ ਸਿੰਘ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਡੀ.ਐਸ.ਪੀ.ਅਵਤਾਰ ਸਿੰਘ ਫ਼ਰੀਦਕੋਟ, ਸਹਾਇਕ ਜ਼ਿਲਾ ਟਰਾਂਸਪੋਰਟ ਅਫ਼ਸਰ ਮੋਗਾ ਚੇਅਰਮੈਨ ਸ਼ਮਿੰਦਰ ਸਿੰਘ ਸ਼ਾਮਲ ਹੋਏ। ਗਰਾਊਂਡ ਨੰਬਰ-2 ਦੇ ਖੇਡ ਮੈਦਾਨ ’ਚ ਮੁੱਖ ਮਹਿਮਾਨ ਵਜੋਂ ਜ਼ਿਲਾ ਕਿ੍ਰਕੇਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ.ਏ.ਜੇ.ਐਸ.ਬਾਵਾ ਸ਼ਾਮਲ ਹੋਏ। ਸਾਰੇ ਮਹਿਮਾਨਾਂ ਨੇ ਖਿਡਾਰੀਆਂ ਨੂੰ ਖੇਡ ਖੇਤਰ ’ਚ ਸਫ਼ਲਤਾ ਵਾਸਤੇ ਨਿਰੰਤਰ ਕਰੜੀ ਮਿਹਨਤ ਕਰਨ ਦੇ ਨਾਲ-ਨਾਲ ਸਾਰਾ ਜੀਵਨ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਓਵਰ ਆਲ ਇੰਚਾਰਜ਼ ਲੈਕਚਰਾਰ ਅਮਿਤ ਗਰੋਵਰ, ਤਰਕੇਸ਼ਵਰ ਭਾਰਤੀ ਨੇ ਦੋਹਾਂ ਖੇਡ ਮੈਦਾਨਾਂ ’ਚ ਨੇ ਪਹੁੰਚੇ ਮਹਿਮਾਨਾਂ, ਕੋਚ ਸਾਹਿਬਾਨ ਅਤੇ ਖਿਡਾਰੀਆਂ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਧੰਨਵਾਦ ਕਰਨ ਦੀ ਰਸਮ ਦੇ ਚੇਅਰਮੈਨ ਲੈਕਚਰਾਰ ਗਰਨਦੀਪ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਅੱਜ ਕਰਵਾਏ ਗਏ ਪਹਿਲੇ ਸੈਮੀਫ਼ਾਈਨਲ ਮੈਚ ’ਚ ਪਟਿਆਲਾ ਨੇ ਲੁਧਿਆਣਾ ਨੂੰ 9 ਵਿਕਟਾਂ ਨਾਲ ਹਰਾ ਕੇ ਫ਼ਾਈਨਲ ਅੰਦਰ ਪ੍ਰਵੇਸ਼ ਪ੍ਰਾਪਤ ਕੀਤਾ। ਦੂਜੇ ਸੈਮੀਫ਼ਾਈਨਲ ਮੈਚ ’ਚ ਜਲੰਧਰ ਨੇ ਬਠਿੰਡਾ ਨੂੰ 20 ਦੌੜਾਂ ਨਾਲ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਪ੍ਰਾਪਤ ਕੀਤਾ। ਤੀਜੇ ਅਤੇ ਚੌਥੇ ਲਈ ਲੁਧਿਆਣਾ ਅਤੇ ਬਠਿੰਡਾ ਵਿਚਕਾਰ ਕਰਵਾਇਆ ਗਿਆ। ਨਿਰਧਾਰਿਤ 10-10 ਓਵਰਾਂ ’ਚ ਦੋਹਾਂ ਟੀਮਾਂ ਨੇ 74-74 ਦੌੜਾਂ ਬਣਾਈਆਂ। ਇਸ ਉਪਰੰਤ ਕਰਵਾਏ ਸੁਪਰ ਓਵਰ ’ਚ ਲੁਧਿਆਣਾ ਨੇ ਬਠਿੰਡਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸਾਲ 2024-25 ਦੌਰਾਨ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਵੇਰੇ 10:00 ਵਜੇ ਪਟਿਆਲਾ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਫ਼ਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਇਸ ਮੌਕੇ ਜੇਤੂਆਂ ਨੂੰ ਇਨਾਮ ਵੰਡਣ ਲਈ ਕੀਤੇ ਜਾ ਰਹੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਸ਼ਾਮਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਕਰਨਗੇ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਰਿਸ਼ੀ ਦੇਸ ਰਾਜ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ। ਇਨ੍ਹਾਂ ਮੈੱਚਾਂ ਨੂੰ ਸਫ਼ਲਤਾ ਨਾਲ ਕਰਾਉਣ ਵਾਸਤੇ ਪਿ੍ਰੰਸੀਪਲ ਅਪੂਰਵ ਦੇਵਗਣ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ ਵਾਈਸ ਪਿ੍ਰੰਸੀਪਲ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਕਨਵੀਨਰ ਅਰੁਣ ਦੇਵਗਣ, ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਇਕਬਾਲ ਸਿੰਘ, ਕਨਵੀਨਰ ਅਰੁਣ ਦੇਵਗਣ, ਗਰਾਊਂਡ ਨੰਬਰ-2 ਲੈਕਚਰਾਰ ਅਮਰਿੰਦਰ ਸਿੰਘ, ਕਨਵੀਨਰ ਆਜ਼ਾਦ ਸਿੰਘ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ ਡੀ.ਪੀ.ਈ, ਲੈਕਚਰਾਰ ਗੁਰਬਾਜ਼ ਸਿੰਘ, ਜਤਿੰਦਰ ਸਿੰਘ ਅਕਰਮ ਦਸਮੇਸ਼ ਪਬਲਿਕ ਸਕੂਲ, ਬੇਅੰਤ ਸਿੰਘ ਧੂੜਕੋਟ, ਮਹੇਸ਼ ਸ਼ਰਮਾ, ਰਣਧੀਰ ਚਾਵਲਾ, ਅਮਨਦੀਪ ਸਿੰਘ, ਰਿਸ਼ੀ ਦੇਸ ਰਾਜ ਸ਼ਰਮਾ, ਵਰਿੰਦਰ ਕੌਰ, ਮਨਜੋਤ ਸਿੰਘ, ਪ੍ਰਦੀਪ ਸਿੰਘ,ਲਖਵਿੰਦਰ ਸਿੰਘ, ਰਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ, ਵਰੁਣ ਸ਼ਰਮਾ ਨੇ ਅਹਿਮ ਭੂਮਿਕਾ ਅਦਾ ਕੀਤੀ।

