ਫਰੀਦਕੋਟ 10 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
69ਵੀਆਂ ਤਾਈਕਵਾਡੋਂ ਪੰਜਾਬ ਰਾਜ ਪੱਧਰ ਸਕੂਲ ਖੇਡਾਂ 2025-26 ਮਿਤੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਜਲੰਧਰ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਪੰਜਾਬ ਰਾਜ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ । ਇਹਨਾਂ ਖੇਡਾਂ ਵਿੱਚ ਐਚ ਐਮ ਤਾਈਕਵਾਡੋਂ ਅਕੈਡਮੀ ਦੇ ਫਰੀਦਕੋਟ ਦੇ 10 ਖਿਡਾਰੀਆਂ ਨੇ ਭਾਗ ਲਿਆ ਜਿੰਨ੍ਹਾਂ ਵਿੱਚੋਂ ਲੜਕਿਆਂ ਦੇ ਅੰਡਰ-19 ਉਮਰ ਵਰਗ ਵਿੱਚ ਹਰਜੀਤ ਸਿੰਘ ਨੇ -48 ਕਿਲੋਗ੍ਰਾਮ ਭਾਰ ਵਰਗ ਵਿੱਚ ਦੂਸਰਾ ਸਥਾਨ ਅਤੇ ਅਨੀਕੇਤ ਤਿਵਾੜੀ ਨੇ -78 ਕਿਲੋਗ੍ਰਾਮ ਭਾਰ ਵਰਗ ਵਿੱਚ ਦੂਸਰਾ ਸਥਾਨ ਅਤੇ ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-17 ਉਮਰ ਵਰਗ ਵਿੱਚ ਯੋਗਿਤਾ ਵਿਕਰਮ ਸ਼ਿੰਦੇ ਨੇ -63 ਕਿਲੋਗ੍ਰਾਮ ਭਾਰ ਵਰਗ ਵਿੱਚ ਤੀਸਰਾ ਸਥਾਨ, ਅੰਡਰ-19 ਉਮਰ ਵਰਗ ਵਿੱਚ ਦਕਸ਼ਿਤਾ ਜੈਨ ਨੇ -44 ਕਿਲੋਗ੍ਰਾਮ ਭਾਰ ਵਰਗ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਫਰੀਦਕੋਟ ਪਹੁੰਚਣ ਤੇ ਸੁਖਮੰਦਰ ਸਿੰਘ ਮਿਉਂਸਪਲ ਕੌਂਸਲਰ ਜੀ ਨੇ ਬੱਚਿਆਂ ਨੂੰ ਮੈਡਲ ਵੰਡ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੋਚ ਹੁਕਮ ਚੰਦ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ।