ਜੈਤੋ/ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੁਹਾਲੀ ਵਿਖੇ ਆਉਣ ਵਾਲੀ 7 ਜਨਵਰੀ ਨੂੰ ਦੋ ਸਾਲ ਪੂਰੇ ਹੋਣ ਜਾਣ ’ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਅਤੇ ਕਰਾਉਣ ਵਾਲਿਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਦੀਆਂ ਬਿਨਾਂ ਕਿਸੇ ਸ਼ਰਤ ਰਿਹਾਅ ਕਰੋ। ਇਸ ਮੌਕੇ ਜੈਤੋ ਹਲਕੇ ਪਿੰਡ ਪਿੰਡ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੀ ਅਗਵਾਈ ਨਛੱਤਰ ਸਿੰਘ ਦਬੜੀਖਾਨਾ, ਸੇਵਕ ਸਿੰਘ, ਅੰਗਰੇਜ ਸਿੰਘ ਗੋਰਾ ਮੱਤਾ, ਜਗਵੀਰ ਸਿੰਘ ਗੁਲਾਟੀ, ਤਰਸੇਮ ਸਿੰਘ ਘਣੀਆਂ, ਗੁਰਪਾਲ ਸਿੰਘ, ਕੋਰ ਸਿੰਘ ਖਾਲਸਾ, ਲਾਭ ਸਿੰਘ ਬਰਾੜ, ਸ਼ਮਿੰਦਰ ਸਿੰਘ, ਵੜਿੰਗ ਗੁਰਪਾਲ ਸਿੰਘ, ਲੱਕੀ ਸਿੰਘ, ਦਿਲਦਾਰ ਸਿੰਘ, ਜਸਕਰਨ ਸਿੰਘ, ਗੋਬਿੰਦ ਸਿੰਘ, ਜਸਪ੍ਰੀਤ ਸਿੰਘ, ਜੱਸੂ ਸਿੰਘ, ਗੋਲਾ ਸਿੰਘ, ਗਿੱਲ ਸਿੰਘ ਪਿੰਡ ਡੋਡ, ਕਰਮਵੀਰ ਸਿੰਘ, ਮਾਂਟਾ ਸਿੰਘ, ਮਹਿਕਦੀਪ ਸਿੰਘ, ਬੇਅੰਤ ਸਿੰਘ, ਗਰਨੈਲ ਸਿੰਘ, ਡਾ. ਗੁਰਨੈਬ ਸਿੰਘ, ਅਜੀਤ ਪਾਲ ਸਿੰਘ, ਜਗਸੀਤ ਸਿੰਘ ਸੁਖਵਿੰਦਰ ਸਿੰਘ ਆਦਿ ਪਿੰਡਾਂ ਵਿੱਚ ਹਜ਼ਾਰ ਹੋ ਕੇ ਵੱਧ ਤੋਂ ਵੱਧ ਆਗੂਆਂ ਦੀ ਗਿਣਤੀ ਵਿੱਚ ਜੈਤੋ ਬਲਾਕ ’ਚੋਂ ਲੋਕ ਸ਼ਾਮਲ ਹੋਣਗੇ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਇਹਨਾਂ ਮੁੱਖ ਮੰਗਾਂ ਵੱਲ ਧਿਆਨ ਦੇਵੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਰਕਾਰ ਰਿਹਾਅ ਕਰੇ।
