ਫਰੀਦਕੋਟ 23 ਮਾਰਚ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅਰੋੜਾ ਮਹਾਂ ਸਭਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਸਮਾਂਰੋਹ ਸਰਦਾਰ ਭਗਤ ਸਿੰਘ ਸਥਾਨਿਕ ਮਿਊਨਸੀਪਲ ਪਾਰਕ ਵਿਖੇ ਸਕੱਤਰ ਦਰਸ਼ਨ ਲਾਲ ਚੁੱਘ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ।
ਸਕੱਤਰ ਦਰਸ਼ਨ ਲਾਲ ਚੁੱਘ ਨੇ ਸਭ ਮੈਂਬਰਾਂ ਨੂੰ ਜੀ ਆਇਆ ਕਹਿੰਦੇ ਹੋਏ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਉਹਨਾਂ ਦੀ ਜੀਵਨੀ ਬਾਰੇ ਸੰਖੇਪ ਚਾਨਣਾ ਪਾਇਆ। ਇੰਜੀਨੀਅਰ ਬਲਵੰਤ ਰਾਏ ਗੱਖੜ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਆਪਣੀ ਕਵਿਤਾ ਰਾਹੀਂ ਸ਼ਰਧਾਂਜਲੀ ਅਰਪਤ ਕੀਤੀ।
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅਰੋੜਾ ਮਹਾਂ ਸਭਾ ਦੇ ਮੈਂਬਰ ਰਕੇਸ਼ ਕਟਾਰੀਆ, ਜਤਿਨ ਗੇਰਾ, ਸੰਦੀਪ ਮੌਂਗਾ, ਐਡਵੋਕੇਟ ਦਰਸ਼ਨ ਅਰੋੜਾ, ਗਰੀਸ ਸੁਖੀਜਾ , ਇੰਜੀਨੀਅਰ ਬਲਵੰਤ ਰਾਏ ਗੱਖੜ, ਦਿਨੇਸ਼ ਮਖੀਜਾ, ਅਮਿਤ ਸੋਨੀ,ਯੋਗੇਸ਼ ਕੁਮਾਰ, ਸਨੀ ਟੱਕਰ ,ਪ੍ਰਿੰਸ ਸੇਠੀ ,ਮਨੀਸ਼ ਗਰੋਵਰ ,ਧੀਰਜਪਾਲ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ