ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸੁਰਗਾਪੁਰੀ ਸਥਿੱਤ ਸ਼੍ਰੀ ਸ਼ਿਆਮ ਮੰਦਿਰ ਵਿਖੇ ਸ਼੍ਰੀ ਸ਼ਿਆਮ ਯੂਥ ਵੈਲਫੇਅਰ ਸੋਸਾਇਟੀ ਵਲੋਂ ਪਹਿਲਾ ਹੋਲੀ ਉਤਸਵ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸਚਿਨ ਸਿੰਗਲਾ, ਜਨਰਲ ਸਕੱਤਰ ਮੁਕੁਲ ਬਾਂਸਲ, ਖਜਾਨਚੀ ਕਰਨ ਸਿੰਗਲਾ ਨੇ ਦੱਸਿਆ ਕਿ ਇਸ ਮੇਲੇ ’ਚ ਸਭ ਤੋਂ ਪਹਿਲਾਂ ਪ੍ਰਸਿੱਧ ਭਜਨ ਗਾਇਕ ਰਾਜੂ ਸÇਆਮ ਦੀਵਾਨਾ ਅਤੇ ਭਜਨ ਗਾਇਕਾ ਲਲਿਤਾ ਵਰਮਾ ਨੇ ਸ਼ਿਆਮ ਬਾਬਾ ਦੇ ਭਜਨਾਂ ਨਾਲ ਸੰਗਤਾਂ ਨੂੰ ਰੰਗ ਵਿੱਚ ਰੰਗਿਆ ਅਤੇ ਇਸ ਉਪਰੰਤ ਹਿਸਾਰ ਦੇ ਭਜਨ ਗਾਇਕਾਂ ਮੋਨਾ ਸ਼ਿਆਮ ਦੀਵਾਨੀ ਅਤੇ ਹੈਰੀ ਪਿ੍ਰੰਸ ਨੇ “ਗਲਤੀ ਤੇਰੀ ਹੈ ਸਰਕਾਰ, ਫਾਗੁਣ ਦੀਆ ਦੀਖਾ’’, “ਮੈਂ ਨਚਨਾ ਸ਼ਿਆਮ ਦੇ ਨਾਲ ਆਜ ਮੈਨੂੰ ਨੱਚ ਲੇਨ ਦੇ’’ ਆਦਿ ਹੋਲੀ ਭਜਨਾਂ ਨਾਲ ਸ਼ਰਧਾਲੂਆਂ ਨੂੰ ਸ਼ਿਆਮ ਬਾਬਾ ਨਾਲ ਜੋੜੀ ਰੱਖਿਆ। ਸੁਸਾਇਟੀ ਦੇ ਸਰਪ੍ਰਸਤ ਮਹੇਸ਼ ਗਰਗ, ਐਡਵੋਕੇਟ ਰਾਜੇਸ ਮਿੱਤਲ, ਅਮਿਤ ਗੋਇਲ, ਵਾਸੂ ਗੋਇਲ, ਸਤੀਸ਼ ਸਿੰਗਲਾ, ਦੇਵਾਂਸ਼ੂ ਮਿੱਤਲ, ਕੁਨਾਲ ਮਿੱਤਲ, ਪਿ੍ਰੰਸ ਬਾਂਸਲ, ਨੀਰਜ ਏਰਨ ਨੇ ਦੱਸਿਆ ਕਿ ਇਸ ਸਮੇਂ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੁਸਾਇਟੀ ਦੇ ਸੁਰਿੰਦਰ ਕੁਮਾਰ ਪੋਸਟਮੈਨ, ਨਿਖਿਲ ਬਾਂਸਲ, ਪ੍ਰਥਮ ਬਾਂਸਲ, ਅੰਕੁਸ਼ ਕਾਮਰਾ, ਸਾਹਿਲ ਸਿੰਗਲਾ ਨੇ ਦੱਸਿਆ ਕਿ ਇਸ ਮੇਲੇ ’ਚ ਸ਼ਿਆਮ ਬਾਬਾ ਦਾ ਅਦਭੁਤ ਸ਼ਿੰਗਾਰ, ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਪੰਡਾਲ, ਜਲਾਲਾਬਾਦ ਤੋਂ ਆਏ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਗਈਆਂ ਝਾਕੀਆਂ ਖਿੱਚ ਦਾ ਕੇਂਦਰ ਸਨ। ਉਹਨਾਂ ਦੱਸਿਆ ਕਿ ਇਸ ਮੇਲੇ ਨੂੰ ਸਫਲ ਬਣਾਉਣ ਲਈ ਸ਼੍ਰੀ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ, ਸ਼ਿਆਮ ਪ੍ਰੇਮੀ ਹਰੀਸ਼ਿਆਮ ਸਿੰਗਲਾ, ਬਿੰਟਾ ਸ਼ਰਮਾ, ਵਿਵੇਕ ਗਰਗ, ਉਮੇਸ਼ ਧੀਰ ਅਤੇ ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਸਰੋਜ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਸਟੇਜ ਸੰਚਾਲਨ ਦੀ ਭੂਮਿਕਾ ਫਰੀਦਕੋਟ ਦੇ ਰਿਸ਼ੀ ਦੇਸ ਰਾਜ ਸ਼ਰਮਾ ਨੇ ਨਿਭਾਈ। ਅੰਤ ’ਚ ਸ਼ਹਿਰ ਦੇ ਸਮੂਹ ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅੰਕੁਸ਼ ਗੋਇਲ, ਮਾਨਵ ਗਰਗ, ਮੋਹਿਤ ਗੋਇਲ, ਰਾਹੁਲ ਕੁਮਾਰ, ਵਰੁਣ ਸਿੰਗਲਾ ਅਤੇ ਪਿ੍ਰੰਸ ਕੁਮਾਰ ਆਦਿ ਹਾਜਰ ਸਨ

