ਫਰੀਦਕੋਟ , 10 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿਤ ਸਿੰਘ ਸੇਖੋ ਦਾ ਅੱਜ ਪਿੰਡ ਬੀੜ ਸਿੱਖਾਂਵਾਲਾ ਦੀ ਗਊਸ਼ਾਲਾ ਵਿਖੇ ਪੁੱਜਣ ਤੇ ਉਹਨਾ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਉਹਨਾਂ ਗਊਸ਼ਾਲਾ ਵਿਖੇ ਗਊਆਂ ਦੀ ਸੰਭਾਲ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਹੋਇਆਂ ਮੁੱਖ ਸੇਵਾਦਾਰ ਬਾਬਾ ਮਲਕੀਤ ਦਾਸ ਜੀ ਦੀ ਵੀ ਪ੍ਰਸੰਸਾ ਕੀਤੀ। ਇਸ ਸਮੇਂ ਉਹਨਾਂ ਕਿਹਾ ਕਿ ਗਊਆਂ ਦੀ ਸੰਭਾਲ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਦੀ ਸੇਵਾ ਕਰਨਾ ਇੱਕ ਉੱਤਮ ਕਾਰਜ ਹੈ ਜੋ ਇਸ ਜਗ੍ਹਾ ਤੇ ਬਖੂਬੀ ਨਿਭਾਇਆ ਜਾ ਰਿਹਾ ਹੈ ਉਹਨਾਂ ਬਾਬਾ ਮਲਕੀਤ ਦਾਸ ਜੀ ਦੀ ਕਾਰਜ ਸੈਲੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਅਜਿਹੇ ਕਾਰਜ ਹੋਰਨਾਂ ਥਾਵਾਂ ਤੇ ਵੀ ਗਊਸਾਲਾਵਾਂ ਵਿੱਚ ਹੋਣੇ ਚਾਹੀਦੇ ਹਨ। ਇਸ ਸਮੇਂ ਬਾਬਾ ਮਲਕੀਤ ਦਾਸ ਅਤੇ ਉਹਨਾਂ ਦੇ ਹੋਰਨਾ ਵਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਸੇਵਾਦਾਰ ਰਾਮੇਸ਼ਵਰ ਸਿੰਘ ਸੀਬੀਆ, ਰਾਜਾ ਸਿੰਘ, ਮੱਖਣ ਸ਼ਰਮਾ ਮਾ. ਹਰਦੇਵ ਸਿੰਘ, ਰਣਜੀਤ ਸਿੰਘ ਵਡੇਰਾ, ਹਰਬੰਸ ਸਿੰਘ, ਗੋਪੀ ਸਿੰਘ, ਹਰਬੰਸ ਸਿੰਘ, ਕਰਮਪਾਲ ਸਿੰਘ ਬੀੜ ਸਿੱਖਾਂਵਾਲਾ, ਰਾਜਾ ਸਿੰਘ ਸਮੇਤ ਹੋਰ ਵੀ ਸਮਰਥਕ ਹਾਜਰ ਸਨ।