ਕੋਟਕਪੂਰਾ, 12 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁਨੀਮ ਵੈਲਫੇਅਰ ਸੋਸਾਇਟੀ ਅਨਾਜ ਮੰਡੀ ਕੋਟਕਪੂਰਾ ਦੀਆਂ ਪਿਛਲੇ ਚਾਰ ਸਾਲਾਂ ਤੋਂ ਪ੍ਰਧਾਨਗੀ ਦੀਆਂ ਸੇਵਾਵਾਂ ਨਿਭਾਅ ਰਹੇ ਪ੍ਰਧਾਨ ਬ੍ਰਹਮ ਪ੍ਰਕਾਸ਼ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਅਤੇ ਚੇਅਰਮੈਨ ਵੇਦ ਪ੍ਰਕਾਸ਼ ਨੂੰ ਜਿੰਮੇਵਾਰੀ ਦਿੱਤੀ ਕਿ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ, ਸਾਰੇ ਹਾਊਸ ’ਚ ਕਰੀਬ 80 ਤੋਂ ਵੱਧ ਮੁਨੀਮ ਹਾਜਰ ਸਨ। ਪੁੱਛਿਆ ਗਿਆ ਕਿ ਕੋਈ ਵੀ ਭਰਾ ਪ੍ਰਧਾਨਗੀ ਦੀ ਚੋਣ ਲਈ ਨਾਮਜਦ ਹੈ ਤਾਂ ਹੱਥ ਖੜ੍ਹੇ ਕਰੋ ਤਾਂ ਸਾਰਿਆਂ ਨੇ ਪ੍ਰਧਾਨ ਬ੍ਰਹਮ ਪ੍ਰਕਾਸ਼ ਦੀਆਂ ਪਿਛਲੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਬ੍ਰਹਮ ਪ੍ਰਕਾਸ਼ ’ਤੇ ਸਹਿਮਤੀ ਪ੍ਰਗਟ ਕੀਤੀ ਅਤੇ ਚੇਅਰਮੈਨ ਵੇਦ ਪ੍ਰਕਾਸ਼, ਵਾਈਸ ਚੇਅਰਮੈਨ ਰਮੇਸ਼ ਸ਼ਰਮਾ ਨੇ ਅਗਲੇ ਦੋ ਸਾਲਾਂ ਲਈ ਬ੍ਰਹਮ ਪ੍ਰਕਾਸ਼ ਨੂੰ ਪ੍ਰਧਾਨ ਐਲਾਨਿਆ ਤੇ ਸਾਰੇ ਹਾਊਸ ਨੇ ਪ੍ਰਧਾਨ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ, ਵਾਈਸ ਪ੍ਰਧਾਨ ਕੁਲਦੀਪ ਵਧਵਾ, ਸਕੱਤਰ ਰਮੇਸ਼ ਗਾਬਾ, ਪ੍ਰੈਸ ਸਕੱਤਰ ਅਸ਼ੋਕ ਦੂਆ, ਰਾਕੇਸ਼ ਕੁਮਾਰ, ਪਵਨ ਕਟਾਰੀਆ, ਅਸ਼ੋਕ ਵਧਵਾ, ਹਰੀ ਰਾਮ, ਸੁਰਿੰਦਰ ਭੋਲਾ, ਜਸਵਿੰਦਰ ਸਿੰਘ ਬਿੱਟੂ ਆਦਿ ਵੀ ਹਾਜਰ ਸਨ।