ਕੋਟਕਪੂਰਾ, 15 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਅਤੇ ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਵਲੋਂ ਸਵੇਰੇ 5:30 ਤੋਂ ਕੋਟਕਪੂਰਾ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ‘ਜੈ ਭੀਮ ਪੈਦਲ ਮਾਰਚ’ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀਆਂ ਵੱਲੋਂ ਬਾਬਾ ਸਾਹਿਬ ਜੀ ਦੀ ਟੀ-ਸ਼ਰਟ ਪਾ ਕੇ ਅਤੇ ਸਲੋਗਨ ਪੋਸਟਰ ਲਾ ਕੇ ਸ਼ਿਰਕਤ ਕੀਤੀ ਗਈ। ਇਹ ਪੈਦਲ ਮਾਰਚ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਕੋਟਕਪੂਰਾ ਤੋਂ ਸੁਰੂ ਹੋ ਕੇ ਸਿੱਖਾਂਵਾਲਾ ਰੋਡ, ਫਰੀਦਕੋਟ ਰੋਡ ਤੋਂ ਮੇਨ ਚੌਂਕ, ਮਹਿਤਾ ਚੌਂਕ, ਦਾਣਾ ਮੰਡੀ, ਗੀਤਾ ਭਵਨ, ਫੈਕਟਰੀ ਰੋਡ, ਮੁਕਤਸਰ ਰੋਡ, ਸੁਰਗਾਪੁਰੀ, ਭਗਵਾਨ ਵਾਲਮੀਕੀ ਚੌਂਕ ਤੋਂ ਹੁੰਦਾ ਹੋਇਆ ਮੁੱਖ ਬੱਤੀਆਂ ਵਾਲੇ ਚੌਂਕ ਰਾਹੀ ਵਾਪਸ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਵਿਖੇ ਸਮਾਪਤ ਹੋਇਆ। ਇਸ ਦੌਰਾਨ ਸਮੁੱਚੇ ਰਸਤੇ ’ਚ ਮਾਰਚ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਚਾਹ-ਪਾਣੀ ਤੇ ਰਿਫੈਰਸਮੈਂਟ ਰਾਹੀ ਸੇਵਾ ਕੀਤੀ ਗਈ। ‘ਜੈ ਭੀਮ ਪੈਦਲ ਮਾਰਚ ਦੀ ਅਗਵਾਈ ਬਾਲ ਕਿ੍ਰਸ਼ਨ ਅਤੇ ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਰੰਗਾ (ਕੋਚਰ) ਨੇ ਕੀਤੀ। ਇਸ ’ਚ ਬਾਬਾ ਸਾਹਿਬ ਜੀ ਦੀ ਜੀਵਨੀ, ਵਿਚਾਰਾਂ ਅਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ’ਚ ਐਡਵੋਕੇਟ ਅਵਤਾਰ ਕਿ੍ਰਸ਼ਨ ਅਤੇ ਸੰਦੀਪ ਕੁਮਾਰ ਭੰਡਾਰੀ ਨੇ ਬਾਖੂਬੀ ਭੂਮਿਕਾ ਨਿਭਾਈ। ਇਸ ਪੈਦਲ ਮਾਰਚ ’ਚ ਵੱਖ-ਵੱਖ ਥਾਵਾਂ ’ਤੇ ਮਨੋਹਰ ਲਾਲ, ਮੈਡਮ ਗੁਰਬਿੰਦਰ ਕੌਰ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ ਖੀਵਾ, ਸੋਨੂੰ ਗਰਗ, ਸੁਨੀਤਾ ਗਰਗ, ਸਤਨਾਮ ਸਿੰਘ ਅਤੇ ਖਾਸ ਤੌਰ ’ਤੇ ਪ੍ਰਵੀਨ ਕੁਮਾਰ ਪੂਨੀਆ ਵੱਲੋਂ ਸੰਬੋਧਨ ਕੀਤਾ ਗਿਆ।
