ਪਿੰਡ ਰੂੜਿਆਸਲ ਦੇ ਕਿਸਾਨਾਂ ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਨ ਦਾ ਪ੍ਰਸ਼ਾਸਨ ਵੱਲੋਂ ਬਾਰ-ਬਾਰ ਵਿਸ਼ਵਾਸ ਦਵਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕੀਤਾ ਗਿਰਫਤਾਰ।

ਤਰਨ ਤਾਰਨ 18 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਜ਼ਿਲ੍ਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਅਗਵਾਈ ਹੇਠ ਤਰਨ ਤਾਰਨ ਥਾਣਾ ਸਦਰ ਅੱਗੇ ਲੱਗਾ ਪੱਕਾ ਮੋਰਚਾ । ਮੋਰਚੇ ਨੂੰ ਸੰਬੋਧਿਤ ਕਰਦਿਆਂ ਜਿਲਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਰੂੜਿਆਸਲ ਤੇ ਕਿਸਾਨ ਬੀਬੀ ਜਸਬੀਰ ਕੌਰ ਪਤਨੀ ਧਿਆਨ ਸਿੰਘ, ਗੁਰਮੇਜ ਸਿੰਘ % ਸੰਤੋਖ ਸਿੰਘ, ਹਰਕੀਰਤ ਸਿੰਘ % ਬਲਵਿੰਦਰ ਸਿੰਘ, ਸਤਨਾਮ ਸਿੰਘ % ਹਰਬੰਸ ਸਿੰਘ, ਸੁਰਜੀਤ ਸਿੰਘ%ਚੰਨਣ ਸਿੰਘ , ਰਾਜਵਿੰਦਰ ਸਿੰਘ %ਕੁਲਦੀਪ ਸਿੰਘ, ਜਤਿੰਦਰ ਸਿੰਘ%ਬਲਵਿੰਦਰ ਸਿੰਘ ਤੇ 2023 ਵਿੱਚ ਪ੍ਰਸ਼ਾਸਨ ਵੱਲੋਂ 306 ਅਤੇ ਹੋਰ ਝੂਠੀਆਂ ਧਰਾਵਾਂ ਨੂੰ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ ।ਜੋ ਕਿ ਬੇਬੁਨਿਆਦੀ ਹੈ । ਉਹਨਾਂ ਕਿਹਾ ਜਿਹੜੇ ਆਦਮੀ ਨੇ ਆਤਮਹੱਤਿਆ ਕੀਤੀ ਸੀ ।ਉਹ ਸਿਧਰਾ ਤੇ ਨਸ਼ੇ ਦਾ ਆਦੀ ਸੀ ।ਤੇ ਆਪਣੇ ਪਰਿਵਾਰ ਤੋਂ ਤੰਗ ਪਰੇਸ਼ਾਨ ਰਹਿੰਦਾ ਸੀ। ਉਸ ਨੇ ਬਿਆਨ ਵੀ ਦਿੱਤਾ ਸੀ। ਕਿ ਮੇਰੀ ਭਰਜਾਈ ਅਮਰੀਕ ਕੌਰ ਪਤਨੀ ਸੁਖਦੇਵ ਸਿੰਘ ਦਾ ਪਰਿਵਾਰ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ।ਇਸ ਦੇ ਚਲਦੇ ਉਸ ਨੇ ਆਤਮਹੱਤਿਆ ਕਰ ਲਈ ਸੀ ।ਤੇ ਪਿੰਡ ਦੀ ਰੰਜਿਸ਼ ਤਹਿਤ ਅਮਰੀਕੀ ਕੌਰ ਪਤਨੀ ਸੁਖਦੇਵ ਸਿੰਘ ਵੱਲੋਂ ਇਹਨਾਂ ਨਿਰਦੋਸ਼ ਕਿਸਾਨਾਂ ਨੂੰ ਫਸਾਇਆ ਗਿਆ ਹੈ। ਜੋ ਕਿ ਬਹੁਤ ਹੀ ਨਿੰਦਨ ਯੋਗ ਹੈ। ਪ੍ਰਸ਼ਾਸਨ ਅਸਲ ਦੋਸ਼ੀਆਂ ਨੂੰ ਛੱਡ ਕੇ ਇਹਨਾਂ ਨਿਰਦੋਸ਼ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਤਰਨ ਤਰਨ ਦੇ ਪ੍ਰਸ਼ਾਸਨ ਵੱਲੋਂ ਲਜਾਇਆ ਗਿਆ ਹੈ। ਜਦ ਕਿ 2023ਵਿੱਚ ਐਸਪੀ ਵਿਸ਼ਾਲਜੀਤ ਸਿੰਘ ਨੇ ਖੁਦ ਪਿੰਡ ਵਿੱਚ ਇਨਕੁਆਰੀ ਕੀਤੀ ।ਜਿਸ ਵਿੱਚ 90% ਤੋਂ ਵੀ ਵੱਧ ਲੋਕਾਂ ਨੇ ਇਹਨਾਂ ਕਿਸਾਨਾਂ ਨੂੰ ਨਿਰਦੋਸ਼ ਦੱਸਿਆ ਅਤੇ ਮਸਲਾ ਰੰਜਿਸ਼ ਤਹਿਤ ਇਹਨਾਂ ਨੂੰ ਫਸਾਉਣ ਦਾ ਦੱਸਿਆ ਗਿਆ। ਇਸ ਦੇ ਬਾਵਜੂਦ ਵੀ ਅਸਲੀ ਦੋਸ਼ੀਆਂ ਨੂੰ ਛੱਡ ਕੇ ਪ੍ਰਸ਼ਾਸਨ ਇਹਨਾਂ ਨਿਰਦੋਸ਼ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਜੇਕਰ ਪ੍ਰਸ਼ਾਸਨ ਇਹਨਾਂ ਨੂੰ ਜਲਦੀ ਰਿਹਾ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ।ਜਿਸ ਦਾ ਜਿੰਮੇਵਾਰ ਤਰਨ ਤਾਰਨ ਦਾ ਪ੍ਰਸ਼ਾਸਨ ਹੋਵੇਗਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲਵਿੰਦਰ ਸਿੰਘ ਡਾਲੇਕੇ ,ਸਰਵਣ ਸਿੰਘ ਵਲੀਪੁਰ ,ਕੁਲਵੰਤ ਸਿੰਘ ਢੋਟੀਆਂ ,ਗਿਆਨ ਸਿੰਘ ਚੋਲਾ ਖੁਰਦ, ਮਨਜਿੰਦਰ ਸਿੰਘ ਗੋਲਵੜ, ਸੁਖਵਿੰਦਰ ਸਿੰਘ ਦੁਗਲਵਾਲਾ, ਗੁਰਭੇਜ ਸਿੰਘ ਧਾਰੀਵਾਲ, ਇੱਕਬਾਲ ਸਿੰਘ ਵੜਿੰਗ, ਦਿਲਬਾਗ ਸਿੰਘ ਪਹੁਵਿੰਡ ਅਜੀਤ ਸਿੰਘ ਚੰਬਾ, ਨਿਰਵੈਲ ਸਿੰਘ ਧੁੰਨ ਆਦਿ ਆਗੂ ਹਾਜਰ ਸਨ।