ਕੋਟਕਪੂਰਾ, 20 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰਾਂ ਦੀ ਸਮਾਜ ਸੇਵੀ ਸੰਸਥਾ ਕਰ ਹੋ ਭਲਾ ਪ੍ਰੈਸ ਕਲੱਬ (ਰਜਿ.) ਜਿਲ੍ਹਾ ਫਰੀਦਕੋਟ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦੇ ਨਵ-ਨਿਯੁਕਤ ਐਸਐਮਓ ਡਾ. ਵਿਸ਼ਵਦੀਪ ਗੋਇਲ ਨੂੰ ਸਿਹਤ ਦੇ ਖੇਤਰ ਵਿੱਚ ਚੰਗੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਧਾਨ ਚਰਨਦਾਸ ਗਰਗ ਨੇ ਡਾ: ਵਿਸ਼ਵਦੀਪ ਗੋਇਲ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਚਾਰਜ ਸੰਭਾਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਡਾ: ਵਿਸ਼ਵਦੀਪ ਗੋਇਲ ਨੇ ਪਹਿਲਾਂ ਇਸ ਹਸਪਤਾਲ ‘ਚ ਬਤੌਰ ਆਰਥੋਪੀਡਿਕ ਸਪੈਸ਼ਲਿਸਟ ਵਜੋਂ ਸੇਵਾਵਾਂ ਨਿਭਾਅ ਕੇ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਹੁਣ ਸੀਨੀਅਰ ਮੈਡੀਕਲ ਅਫਸਰ ਵਜੋਂ ਸਿਹਤ ਦੇ ਖੇਤਰ ਵਿੱਚ ਚੰਗੇ ਕਦਮ ਚੁੱਕ ਰਹੇ ਹਨ। ਕਲੱਬ ਦੇ ਮੀਤ ਪ੍ਰਧਾਨ ਸ਼ਾਮ ਸੁੰਦਰ ਅਰੋੜਾ ਨੇ ਦੱਸਿਆ ਕਿ ਜਿੱਥੇ ਡਾਕਟਰ ਵਿਸ਼ਵਦੀਪ ਗੋਇਲ ਨੇ ਪਹਿਲਾਂ ਵੀ ਆਯੂਸ਼ਮਾਨ ਕਾਰਡ ਤਹਿਤ ਲੋੜਵੰਦ ਮਰੀਜ਼ਾਂ ਨੂੰ ਗੋਡੇ ਬਦਲਣ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਹਨ, ਉੱਥੇ ਹੀ ਹੁਣ ਡਾ: ਗੋਇਲ ਹੈਲਥ ਫਾਰ ਸੁਸਾਇਟੀ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਜ਼ਿਲ੍ਹਾ ਵਾਸੀ ਲੋੜਵੰਦ ਲੋਕਾਂ ਦੀ ਮਦਦ ਕਰਨ ਕਰਕੇ ਉਨ੍ਹਾਂ ‘ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸੇ ਕਾਰਨ ਅੱਜ ਉਨ੍ਹਾਂ ਨੂੰ ਸਾਡੀ ਸੰਸਥਾ ਵੱਲੋਂ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਸਮੇਂ ਕਲੱਬ ਦੇ ਚੇਅਰਮੈਨ ਡਾ: ਜਸਕਰਨ ਸਿੰਘ ਸੰਧਵਾ, ਮੀਤ ਪ੍ਰਧਾਨ ਰਾਜੂ ਕੰਡਾ, ਜਨਰਲ ਸਕੱਤਰ ਕਮਲ ਕਟਾਰੀਆ, ਪੱਤਰਕਾਰ ਮੋਹਿਤ ਮਹਿਤਾ, ਪੱਤਰਕਾਰ ਰਾਜੀਵ ਕੁਮਾਰ ਜੈਤੋ, ਜਤਿੰਦਰ ਮਿੱਤਲ ਪੱਤਰਕਾਰ ਬਾਜਾਖਾਨਾ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।