
ਕੋਟਕਪੂਰਾ/ਪੰਜਗਰਾਈ ਕਲਾਂ, 30 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਚੇਅਰਮੈਨ ਜਸਕਰਨ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਐਸ.ਐਫ.ਓ. ਦੀ ਪ੍ਰੀਖਿਆ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰੀਖਿਆ ਵਿੱਚ ਬੱਚਿਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਪ੍ਰੀਖਿਆ ਵਿੱਚ ਮਨਤਾਜ ਵੀਰ ਸਿੰਘ ਨੇ ਸੋਨ ਤਗਮਾ, ਅਭਿਜੀਤ ਸਿੰਘ ਨੇ ਚਾਂਦੀ ਦਾ ਤਗਮਾ, ਅਸ਼ਲੀਨ ਕੌਰ ਨੇ ਕਾਂਸੀ ਦਾ ਤਗਮਾ, ਅਸ਼ਵੀਰ ਸਿੰਘ ਨੇ ਸੋਨ ਤਗਮਾ, ਲਵਲੀਨ ਕੌਰ ਨੇ ਸੋਨ ਤਗਮਾ, ਅਸ਼ਵੀਰ ਸਿੰਘ ਨੇ ਸੋਨ ਤਗਮਾ, ਇਸ਼ਮੀਤ ਕੌਰ ਨੇ ਸੋਨ ਤਗਮਾ, ਦਿਵਯਾਂਸ਼ ਗਰਗ ਨੇ ਜਿੱਤਿਆ ਸੋਨ ਤਗਮਾ ਜਿੱਤਿਆ, ਯੁਵਰਾਜ ਬੱਬਰ ਨੇ ਸੋਨ ਤਗਮਾ ਜਿੱਤਿਆ। ਅੰਗਰੇਜ਼ੀ ਦੇ ਪੇਪਰ ਵਿੱਚ ਅਸ਼ਵੀਰ ਸਿੰਘ, ਇਸ਼ਮੀਤ, ਦਿਵੰਸ਼ ਗਰਗ, ਯੁਵਰਾਜ ਬੱਬਰ ਨੇ 500 ਰੁਪਏ ਦਾ ਇਨਾਮ ਜਿੱਤਿਆ। ਚੇਅਰਮੈਨ ਜਸਕਰਨ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।