ਕੁਰਾਲੀ, 30 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਬੇਸਹਾਰਾ ਤੇ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਪਡਿਆਲਾ ਵੱਲੋਂ ਬਿਜਲੀ ਦਾ ਕੱਟਿਆ ਕੁਨੈਕਸ਼ਨ ਦੁਬਾਰਾ ਲਗਾਉਣ ‘ਤੇ ਸਹਿਯੋਗੀ ਸੱਜਣਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦ ਕੇ ਧੰਨਵਾਦ ਕੀਤਾ ਅਤੇ ਇੱਥੋਂ ਦੇ ਬੱਚਿਆਂ ਨੇ ਮੁੱਖ ਸੜਕ ‘ਤੇ ਮਨੁੱਖੀ ਜੰਜ਼ੀਰ ਬਣਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਜੀ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕੱਟੇ ਬਿਜਲੀ ਕਨੈਕਸ਼ਨ ਕਾਰਨ ਪੀੜਤ ਨਾਗਰਿਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਤਾਂ ਆਪ ਸਾਰਿਆਂ ਵੱਲੋਂ ਮਿਲ ਕੇ ਕੀਤੇ ਸੰਘਰਸ਼ ਸਦਕਾ ਮੋਜੂਦਾ ਸਰਕਾਰ ਨੇ ਬਿਜਲੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਅਤੇ ਪੀੜਤ ਨਾਗਰਿਕਾਂ ਲਈ ਵੀ ਮੁਫ਼ਤ ਬਿਜਲੀ ਸਹੂਲਤ ਬਾਰੇ ਨਵੀਂ ਪਾਲਿਸੀ ਬਣਾਉਣ ਦਾ ਭਰੋਸਾ ਦਿੱਤਾ। ਜਿਸ ਲਈ ਸੰਸਥਾ ਵੱਲੋਂ ਸਰਕਾਰ ਦਾ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਾਨਸਿਕ ਪਰੇਸ਼ਾਨ, ਲਾਚਾਰ ਅਤੇ ਲਾਵਾਰਸ ਨਾਗਰਿਕਾਂ ਨੂੰ ਵੀ ਪੁਨਰਵਾਸ ਦਾ ਮੌਕਾ ਮਿਲੇ। ਉਪਰੰਤ ਉਨ੍ਹਾਂ ਹੱਕਾਂ ਲਈ ਆਵਾਜ਼ ਬਣਨ ਵਾਲ਼ੀਆਂ ਸਮੂਹ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਸ਼ੁਕਰਾਨਾ ਦੁਹਰਾਉਂਦਿਆਂ ਮਾਨਵਤਾ ਦੀ ਭਲਾਈ ਲਈ ਨਿਰੰਤਰ ਚਲਦੇ ਰਹਿਣ ਦਾ ਅਹਿਦ ਲਿਆ। ਇਸ ਦੌਰਾਨ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਦਵਿੰਦਰ ਸਿੰਘ ਬਾਜਵਾ, ਰੇਸ਼ਮ ਸਿੰਘ ਬਡਾਲੀ, ਬਲਵਿੰਦਰ ਸਿੰਘ ਸਕੱਤਰ ਸ਼ੇਰ-ਏ-ਪੰਜਾਬ ਅਕਾਲੀ ਦਲ , ਰਵਿੰਦਰ ਸਿੰਘ ਵਜੀਦਪੁਰ, ਭਾਈ ਹਰਜੀਤ ਸਿੰਘ ਹਰਮਨ, ਬਾਬਾ ਭੁਪਿੰਦਰ ਸਿੰਘ ਮਾਜਰਾ, ਦਲਜੀਤ ਸਿੰਘ ਜੀਤਾ, ਗੁਰਮੀਤ ਸਿੰਘ ਖੂਨੀ ਮਾਜਰਾ, ਗੁਰਚਰਨ ਸਿੰਘ ਢੋਲਣ ਮਾਜਰਾ, ਪਰਮਦੀਪ ਸਿੰਘ ਬੈਦਵਾਣ ਅਤੇ ਕਿਰਪਾਲ ਸਿੰਘ ਸਿਆਊ ਨੇ ਪ੍ਰਭ ਆਸਰਾ ਵੱਲੋਂ ਬੇਸਹਾਰਾ ਤੇ ਲਾਵਾਰਿਸ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਪੁਨਰਵਾਸ ਹਿੱਤ ਨਿਸ਼ਕਾਮ ਉਪਰਾਲਿਆਂ ਦੀ ਭਰਭੂਰ ਸ਼ਲਾਘਾ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ, ਕੁਲਦੀਪ ਸਿੰਘ ਬਦਨਪੁਰ, ਦਰਸ਼ਨ ਸਿੰਘ ਖੇੜਾ, ਬਲਵਿੰਦਰ ਸਿੰਘ, ਗੁਰਵੇਲ ਸਿੰਘ ਮੋਹਾਲੀ, ਕਰਮ ਸਿੰਘ, ਜਸਵੀਰ ਸਿੰਘ ਕਾਦੀਮਾਜਰਾ, ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਜਰਨੈਲ ਸਿੰਘ ਗੋਸਲਾਂ, ਦਵਿੰਦਰ ਸਿੰਘ ਖਰੜ, ਸੁਖਵਿੰਦਰ ਸਿੰਘ ਸ਼ਾਹਪੁਰ, ਬਹਾਦਰ ਸਿੰਘ ਮਹਿਰੌਲੀ, ਜਰਨੈਲ ਸਿੰਘ ਨਿਮਾਣਾ, ਜਰਨੈਲ ਸਿੰਘ ਕਿਰਤੀ ਕਿਸਾਨ ਮੋਰਚਾ ਆਗੂ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਵਾਈ।