ਕਲੱਬ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਨਵੇਂ ਮੈਂਬਰਾਂ ਦਾ ਸ਼ਾਮਿਲ ਹੋਣਾ ਲਗਾਤਾਰ ਜ਼ਾਰੀ
ਬਠਿੰਡਾ,4 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਮਿੱਤੀ 3-5-2024 ਨੂੰ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ. ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਟੀਚਰ ਹੋਮ ਬਠਿੰਡਾ ਵਿਖੇ ਹੋਈ| ਜਿਸ ਵਿੱਚ ਸਰਬ ਸੰਮਤੀ ਨਾਲ ਵਿਚਾਰਿਆ ਗਿਆ ਮਤਾ ਪਾਸ ਕੀਤਾ ਗਿਆ ਕਿ .ਅਗਲੇ ਮਹੀਨੇ ਵਿੱਚ ਕੋਈ ਨਾ ਕੋਈ ਸਮਾਜਿਕ ਕਾਰਜ ਕਰਾਇਆ ਜਾਵੇਗਾ ਜਾਂ ਕੋਈ ਮੈਡੀਕਲ ਕੈਂਪ ਲਾਇਆ ਜਾਵੇਗਾ I ਅੱਜ ਦੀ ਮੀਟਿੰਗ ਦੇ ਵਿੱਚ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਪਰਿਵਾਰ ਵਿੱਚ ਕੁੱਝ ਨਵੇਂ ਸਾਥੀ ਪੱਤਰਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜਿੰਨਾ ਨੂੰ ਸਮੂੰਹ ਕਲੱਬ ਮੈਂਬਰਾਂ ਵੱਲੋ ਜੀ ਆਇਆ ਕਿਹਾ ਗਿਆ । ਇਹਨਾ ਨਵੇਂ ਮੈਂਬਰਾਂ ਵਿਚ ਜਸ਼ਨਦੀਪ ਸਿੰਘ ਰਤਨ ਟੀਵੀ , ਸੰਜੀਵ ਕੁਮਾਰ ਜਤਨ ਕੁਮਾਰ ਡੱਬਵਾਲੀ ,ਜੱਗਾ ਸਿੰਘ ਤੁੰਗਵਾਲੀ ਤੇ ਪ੍ਰਿੰਸ ਕੁਮਾਰ ਸੇਖੂ ਨੂੰ ਸ਼ਾਮਿਲ ਕੀਤਾ ਗਿਆ। ਇਹਨਾ ਨਵੇਂ ਸਾਥੀ ਪੱਤਰਕਾਰਾਂ ਨੇ ਕਿਹਾ ਕਿ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਏਕਤਾ ਅਤੇ ਇਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਉਹਨਾਂ ਵੱਲੋਂ ਵੀ ਇਸ ਕਲੱਬ ਵਿੱਚ ਸਮੂਲੀਅਤ ਕੀਤੀ ਗਈ ਹੈ। ਮੀਟਿੰਗ ਦੇ ਦੌਰਾਨ ਸਾਥੀ ਪੱਤਰਕਾਰ ਗੁਰਸੇਵਕ ਸਿੰਘ ਜਿਹਨਾਂ ਦੇ ਪਿਤਾ ਜੀ( ਸ੍ਰੀ ਜਗਜੀਤ ਸਿੰਘ) ਦਾ ਪਿਛਲੇ ਦਿਨੀਂ ਬਿਮਾਰੀ ਦੇ ਕਾਰਨ ਦਿਹਾਤ ਹੋ ਗਿਆ ਸੀ ਦੇ ਪ੍ਰਤੀ ਵੀ ਸਾਰੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਅਰਦਾਸ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਜਗਜੀਤ ਸਿੰਘ ਜੀ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾ ਦੇ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਜਨਰਲ ਸਕੱਤਰ ਸੁਰਿੰਦਰਪਾਲ ਸਿੰਘ,, ਜਥੇਬੰਦਕਸਕੱਤਰ ਭੀਮ ਅਗਰਵਾਲ , ਅਜੀਤ ਸਿੰਘ, ਜਸ਼ਨਪ੍ਰੀਤ ਸਿੰਘ ਰਾਜਕੁਮਾਰ ਸਲਾਹਕਾਰ ,ਰਾਜਦੀਪ ਜੋਸ਼ੀ ਕੈਸ਼ਿਅਰ ,ਦਿਲ ਬਾਗ ਜ਼ਖਮੀ ਆਦਿ ਪੱਤਰਕਾਰ ਹਾਜ਼ਰ ਸਨ ।