ਚੰਡੀਗੜ੍ਹ, 6 ਮਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ, ਮਾਨਸਾ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਲਗਭਗ 200 ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਨੇ ਮਾਪਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਅਕਤੀਗਤ ਵਿਕਾਸ ਤੇ ਪਾਲਨ ਪੋਸ਼ਣ ਵਿੱਚ ਸਕੂਲ ਅਤੇ ਮਾਪਿਆਂ ਦਰਮਿਆਨ ਮਜ਼ਬੂਤ ਸਾਂਝੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ।
ਇਸ ਸਮਾਗਮ ਵਿੱਚ ਸੰਸਥਾ ਦੇ ਵਿੱਦਿਅਕ ਦਰਸ਼ਨ, ਰਾਸ਼ਟਰੀ ਪਾਠਕ੍ਰਮ ਫਰੇਮ ਵਰਕ ਨੂੰ ਲਾਗੂ ਕਰਨ ਅਤੇ ਪਾਠਕ੍ਰਮ ਦੇ ਡਿਜ਼ਾਈਨ ਦੀਆਂ ਪੇਚੀਦਗੀਆਂ ਬਾਰੇ ਸੰਪੂਰਨ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਨੇ ਕਿਹਾ ਕਿ ਉਹ ਮਾਤਾ ਪਿਤਾ ਨੂੰ ਸਕੂਲ ਮੈਨੇਜ਼ਮੈਂਟ, ਸਕੂਲ ਅਧਿਆਪਕ ਅਤੇ ਮਾਪਿਆਂ ਦੇ ਸਹਿਯੋਗ ਨਾਲ ਬੱਚੇ ਦਾ ਭਵਿੱਖ ਉਜਵੱਲ ਬਣਾਉਣ ਵਿਚ ਯਤਨ ਕਰਾਂਗੇ।
ਇਸ ਪ੍ਰੋਗਰਾਮ ਵਿਚ ਸਕੂਲ ਮੈਨੇਜ਼ਮੈਂਟ, ਸਕੂਲ ਦੀ ਪਾਲਿਸੀ ਅਤੇ ਬੱਚਿਆਂ ਨੂੰ ਪੜ੍ਹਾਉਣ ਦੇ ਢੰਗ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ। ਮਾਪਿਆਂ ਨੂੰ ਬੱਚਿਆਂ ਲਈ ਸਕੂਲ ਵਿਚ ਸੁਰੱਖਿਅਤ ਵਾਤਾਵਾਰਣ ਦਾ ਆਸ਼ਵਾਸਨ ਦਿਲਾਇਆ। ਅਖੀਰ ਵਿਚ ਮਾਪਿਆਂ ਨੂੰ ਬੱਚਿਆਂ ਦੇ ਅਧਿਆਪਕਾਂ ਨਾਲ ਮਿਲਵਾਇਆ ਗਿਆ ਅਤੇ ਉਨ੍ਹਾਂ ਨੇ ਅਧਿਆਪਕਾਂ ਨਾਲ ਆਪਣੇ ਵਿਚਾਰ ਅਤੇ ਸਵਾਲ ਜਵਾਬ ਸਾਂਝੇ ਕੀਤੇ।