ਕੋਟਕੁਪਰਾ/ਪੰਜਗਰਾਈ ਕਲਾਂ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਬੱਚਿਆਂ ਨੇ ਸਤਨਾਮ ਸਰਵ ਕਲਿਆਣ ਚੰਡੀਗੜ੍ਹ ਵੱਲੋਂ ਬੀਤੇ ਦਿਨ ਲਈ ਗਈ ਪ੍ਰੀਖਿਆ ਵਿੱਚ ਝੰਡਾ ਲਹਿਰਾਇਆ। ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਸਤਨਾਮ ਸਰਵ ਕਲਿਆਣ ਚੰਡੀਗੜ੍ਹ ਸੰਸਥਾ ਵਿੱਚ ਸੇਵਾ ਨਿਭਾਅ ਰਹੇ ਹਰਮੰਦਰ ਸਿੰਘ ਨੇ ਅੱਜ ਟਰਮ-1 ਅਤੇ ਟਰਮ-2 ਦੇ ਬੱਚਿਆਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਬੱਚਿਆਂ ਨੇ ਚੰਗੇ ਨਤੀਜੇ ਪ੍ਰਾਪਤ ਕੀਤੇ, ਇਹ ਬਹੁਤ ਵੱਡਾ ਯੋਗਦਾਨ ਸੀ। ਸਤਨਾਮ ਸਰਵ ਕਲਿਆਣ ਚੰਡੀਗੜ੍ਹ ਸੰਸਥਾ ਦੇ ਹਰਮੰਦਰ ਸਿੰਘ ਹਰ ਬੁੱਧਵਾਰ ਸਕੂਲ ਆਉਂਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਜੋ ਜੇਕਰ ਇਹ ਬੱਚੇ ਭਵਿੱਖ ਵਿਚ ਅਜਿਹੇ ਚੰਗੇ ਅੰਕ ਪ੍ਰਾਪਤ ਕਰਦੇ ਹਨ ਤਾਂ ਹੋਰ ਬੱਚੇ ਵੀ ਚੰਗੀ ਸਿੱਖਿਆ ਦੇ ਰਾਹ ਤੁਰਨ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਹਰਮੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ
ਫੋਟੋ- ਇੰਟਰ ਨੈਸ਼ਨਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਤਨਾਮ ਸਰਵ ਕਲਿਆਣ ਚੰਡੀਗੜ੍ਹ ਸੰਸਥਾ ਦੇ ਅਧਿਆਪਕ